ਚੋਰੀ ਦਾ ਸਾਮਾਨ, ਨਸ਼ੇ, ਜਾਲੀ ਕਾਗਜ਼ਾਤ, ਪਛਾਣ ਪੱਤਰ ਤੇ ਕ੍ਰੈਡਿਟ ਕਾਰਡਾਂ ਦਾ ਡਾਟਾ ਚੋਰੀ ਕਰਨ ਸਮੇਤ ਬਰੈਂਪਟਨ ਚੋਂ 16 ਪੰਜਾਬੀ ਗ੍ਰਿਫਤਾਰ

ਨਿਊਯਾਰਕ/ ਬਰੈਂਪਟਨ —ਬੀਤੇਂ ਦਿਨ ਕੈਨੇਡਾ ਦੇ ਸੂਬੇ ੳਨਟਾਰੀਉ ਦੇ ਪੰਜਾਬੀਆ ਦੀ ਸੰਘਣੀ ਵੱਸੋ ਵਾਲੇ ਸ਼ਹਿਰ ਬਰੈਂਪਟਨ ਵਿਖੇ ਵੱਖ-ਵੱਖ ਪੁਲਿਸ ਵਿਭਾਗਾਂ ਅਤੇ ਕੈਨੇਡਾ ਪੋਸਟ ਵੱਲੋ ਕੀਤੀ ਗਈ ਸਾਂਝੀ ਜਾਂਚ ਤੋ ਬਾਅਦ ਚੋਰੀ ਦਾ ਸਾਮਾਨ, ਨਸ਼ੇ, ਜਾਲੀ ਕਾਗਜ਼ਾਤ, ਪਛਾਣ ਪੱਤਰ ਤੇ ਕ੍ਰੈਡਿਟ ਕਾਰਡ ਦੇ ਡਾਟਾ ਸਮੇਤ 16 ਲੋਕ  ਗ੍ਰਿਫਤਾਰ ਕੀਤੇ ਗਏ ਹਨ ਅਤੇ ਹੁਣ ਤੱਕ ਕੁਲ 140 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ। ਇਹ ਜਾਂਚ ਜਨਵਰੀ ਤੋ ਲੈ ਕੇ ਅਪ੍ਰੈਲ ਤੱਕ ਦਰਜ ਕੀਤੀਆ 100 ਤੋ ਵਧੇਰੇ ਸ਼ਿਕਾਇਤਾ ਤੇ ਅਧਾਰਿਤ ਸੀ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਵਿੱਚ  ਗੁਰਦੀਪ ਬੈਂਸ (46), ਹਰਤਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖੱਖ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਹਿਮੀ (38), ਗੁਰਵਿੰਦਰ ਕੰਗ (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੂਨਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਾੜਾ (27) ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਸੱਜਣ ਠੱਗ ਆਉਣ ਵਾਲੇ ਦਿਨਾਂ ਵਿੱਚ ਕੋਰਟ ਕਚਿਹਰੀਆਂ ਦਾ ਸ਼ਿੰਗਾਰ ਬਣਨਗੇ ।

Welcome to Punjabi Akhbar

Install Punjabi Akhbar
×
Enable Notifications    OK No thanks