ਦੱਖਣੀ ਆਸਟ੍ਰੇਲੀਆ ਅੰਦਰ ਜ਼ਿਆਦਾ ਰੌਜ਼ਗਾਰ ਅਤੇ ਤਰੱਕੀਆਂ ਦੇ ਮੋਕੇ

ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਜਾਰੀ ਕੀਤੀ ਗਈ ਮਹੀਨਾਵਾਰ ਕਾਰਗੁਜ਼ਾਰੀਆਂ ਵਿੱਚ ਦਰਸਾਇਆ ਗਿਆ ਹੈ ਕਿ ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਦੀ ਮਾਰ ਤੋਂ ਉਭਰਨ ਲਈ ਕੰਮ-ਧੰਦਿਆਂ ਅਤੇ ਰੌਜ਼ਗਾਰ ਵਿੱਚ ਚੋਖਾ ਵਾਧਾ ਹੋ ਰਿਹਾ ਹੈ। ਬੀਤੇ ਮਹੀਨੇ ਵਿੱਚ ਵੀ ਇਸ ਪ੍ਰੋਗਰਾਮ ਦੇ ਤਹਿਤ 6,800 ਰੌਜ਼ਗਾਰ ਪ੍ਰਦਾਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਐਡੀਲੇਡ ਨੂੰ ਆਸਟ੍ਰੇਲੀਆ ਅੰਦਰ ਬਹੁਤ ਜ਼ਿਆਦਾ ਸੁਵਿਧਾਜਨਕ ਰਹਿਣ ਸਹਿਣ ਦੀ ਸ਼੍ਰੇਣੀ ਵਾਲੇ ਸ਼ਹਿਰਾਂ ਵਿੱਚ ਵੀ ਸ਼ੁਮਾਰ ਕੀਤਾ ਗਿਆ ਹੈ ਜਿੱਥੇ ਕਿ ਰਹਿਣ ਸਹਿਣ, ਖਾਣ ਪੀਣ, ਕੰਮ ਧੰਦੇ ਆਦਿ ਕਰਨ ਅਤੇ ਜਾਂ ਫੇਰ ਆਪਣੇ ਪਰਿਵਾਰ ਦੇ ਵਧੀਆ ਅਤੇ ਸੁਰੱਖਿਅਤ ਪਾਲਣ ਪੋਸ਼ਣ ਵਿੱਚ ਸਹਾਈ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਕੰਮ ਕਰਦੇ ਬਾਸ਼ਿੰਦਿਆਂ ਲਈ ਆਮਦਨ ਕਰਾਂ ਵਿੱਚ ਛੋਟ ਅਤੇ ਉਦਯੋਗਾਂ ਜਾਂ ਹੋਰ ਕੰਮ ਧੰਦਿਆਂ ਦੇ ਮਾਲਿਕਾਂ ਆਦਿ ਲਈ ਅਦਾ ਕੀਤੀ ਜਾਣ ਵਾਲੀ ਮਜ਼ਦੂਰੀ, ਤਨਖਾਹਾਂ ਜਾਂ ਹੋਰ ਭੱਤਿਆਂ ਆਦਿ ਵਿੱਚ ਸਬਸਿਡੀਆਂ ਦੀ ਸਹੂਲਤ ਵੀ ਦਿੱਤੀ ਗਈ ਹੈ।
ਕਰੋਨਾ ਵੈਕਸੀਨ ਨੂੰ ਸਹੀਬੱਧ ਤਰੀਕਿਆਂ ਦੇ ਨਾਲ ਚਲਾਉਣ ਵਾਸਤੇ 86 ਮਿਲੀਅਨ ਡਾਲਰ; ਹੋਰ ਦੂਸਰੀਆਂ ਸਰਜਰੀਆਂ ਆਦਿ ਲਈ ਸਮਾਂ ਘਟਾਉਣ ਵਾਸਤੇ 20 ਮਿਲੀਅਨ ਡਾਲਰ; ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪੜ੍ਹਾਈ ਲਿਖਾਈ ਦੇ ਆਧੁਨੀਕਰਣ ਅਤੇ ਹੋਰ ਸੁਵਿਧਾਵਾਂ ਆਦਿ ਲਈ 42 ਮਿਲੀਅਨ ਡਾਲਰਾਂ ਦਾ ਬਜਟ ਰੱਖਿਆ ਗਿਆ ਹੈ। ਦੂਸਰੇ ਰਾਜਾਂ ਨਾਲ ਵਪਾਰ, ਸੈਰ ਸਪਾਟਾ ਆਦਿ ਵਧਾਉਣ ਦੇ ਨਜ਼ਰੀਏ ਨਾਲ ਕਦਮ ਚੁੱਕੇ ਗਏ ਹਨ ਅਤੇ ਸੋਕੇ ਆਦਿ ਵਰਗੀਆਂ ਕੁਦਰਤੀ ਆਫ਼ਤਾਵਾਂ ਆਦਿ ਨਾਲ ਨਜਿੱਠਣ ਵਾਸਤੇ ਡਰੋਟ ਹੱਬਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ।
ਇਸੇ ਮਹੀਨੇ ਦੀ 22 ਜੂਨ ਨੂੰ ਰਾਜ ਦਾ ਬਜਟ ਵੀ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਦੀ ਲੜਾਈ ਲੜਨ ਵਾਸਤੇ ਜਨਤਕ ਪੱਧਰ ਉਪਰ, ਲੋਕਾਂ ਕੋਲੋਂ ਜੋ ਸਹਿਯੋਗ ਮਿਲ ਰਿਹਾ ਹੈ, ਉਹ ਉਸ ਲਈ ਸਮੁੱਚੀ ਟੀਮ ਅਤੇ ਜਨਤਾ ਦੇ ਆਭਾਰੀ ਹਨ ਅਤੇ ਸਭ ਦਾ ਧੰਨਵਾਦ ਕਰਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks