ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਜੁਰਮਾਨਿਆਂ ਦਾ ਸਿਲਸਿਲਾ ਜਾਰੀ -ਡੇਵਿਡ ਐਲਿਅਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਪੁਲਿਸ ਵਿਭਾਗਾਂ ਦੇ ਮੰਤਰੀ ਸ੍ਰੀ ਡੇਵਿਡ ਐਲਿਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਰਮੌਂਟ ਸ਼ਾਦੀ ਵਾਲੇ ਮਾਮਲੇ ਵਿੱਚ 9 ਹੋਰ ਲੋਕਾਂ ਨੂੰ ਵੀ 1000 ਡਾਲਰ ਪ੍ਰਤੀ ਵਿਅਕਤੀ ਜੁਰਮਾਨੇ ਕੀਤੇ ਗਏ ਹਨ ਅਤੇ ਇਸ ਤਰਾ੍ਹਂ ਨਾਲ ਕਰੋਨਾ ਦੇ ਬਚਾਉ ਕਾਰਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਜੁਰਮਾਨਿਆਂ ਦੀ ਲੜੀ ਲਗਾਤਾਰ ਜਾਰੀ ਹੈ। ਪੁਲਿਸ ਮੰਤਰੀ ਨੇ ਦੱਸਿਆ ਕਿ ਉਕਤ ਸ਼ਾਦੀ ਸਮਾਰੋਹ ਨਾਲ ਸਬੰਧਤ ਹੁਣ ਤੱਕ 21 ਲੋਕਾਂ ਨੂੰ ਅਜਿਹੇ ਜੁਰਮਾਨੇ ਜਾਰੀ ਕੀਤੇ ਜਾ ਚੁਕੇ ਹਨ। ਦੂਸਰੇ ਪਾਸੇ ਵੂਲੂਨਗੌਂਗ ਵਾਲੇ ਮਾਮਲਿਆਂ ਦਾ ਸਿੱਧਾ ਸੰਬੰਧ ਵੀ ਸ਼ਹਿਰ ਵਿਚਲੇ ਦੋ ਗਰੀਕ ਆਰਥੋਡੋਕਸ ਚਰਚਾਂ (ਸੇਂਟ ਨੈਕਟਾਰਿਅਸ ਚਰਚ ਅਤੇ ਦ ਹੋਲੀ ਕਰੋਸ ਚਰਚ) ਨਾਲ ਜਾ ਜੁੜਿਆ ਹੈ ਜਿਹੜਾ ਕਿ 27 ਦਿਸੰਬਰ ਦੀ ਤਾਰੀਖ ਦਾ ਐਲਾਨ ਕਰਦਾ ਹੈ। ਸ਼ਹਿਰ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਵਾਸਤੇ ਹਸਪਤਾਲਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਦਿਖਾਈ ਵੀ ਦਿੱਤੇ ਹਨ। ਇਸ ਤੋਂ ਇਲਾਵਾ ਕੁੱਝ ਮਾਮਲਿਆਂ ਦੇ ਸੰਬੰਧ ਫਿਗਟਰੀ, ਫਿਗਟਰੀ ਗਰੂਵ ਸ਼ਾਪਿੰਗ ਸੈਂਟਰ, ਮੋਨਾ ਵੇਲ ਅਤੇ ਵੂਲੂਨਗੌਂਗ ਦੇ ਵੀ ਸਥਾਪਿਤ ਹੋਏ ਹਨ। ਪ੍ਰੀਮੀਅਰ ਗਲੈਡਿਜ਼ ਬਰਜਿਕਲੀਅਨ ਨੇ ਨਵੇਂ ਸਾਲ ਦੀ ਸ਼ਾਮ ਦੇ ਮੌਕੇ ਤੇ ਸਾਰਿਆਂ ਨੂੰ ਹੀ ਅਤੇ ਖਾਸ ਕਰਕੇ ਸਿਡਨੀ ਦੇ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿ ਕੇ ਹੀ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਹਦਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਸਿਡਨੀ ਦੇ ਓਪੇਰਾ ਹਾਊਸ ਵਿੱਚ ਹੋਣ ਵਾਲਾ 7 ਮਿਨਟ ਦਾ ਆਤਿਸ਼ਬਾਜ਼ੀ ਦੇ ਸ਼ੋਅ ਦਾ ਆਨੰਦ ਸਾਰੇ ਆਪਣੇ ਆਪਣੇ ਘਰਾਂ ਅੰਦਰ ਰਹਿ ਕੇ ਆਪਣੇ ਟੀ.ਵੀ. ਚੈਨਲਾਂ ਉਪਰ ਹੀ ਦੇਖਣ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ।

Install Punjabi Akhbar App

Install
×