ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੀਆਂ ਪਾਬੰਧੀਆਂ ਵਿੱਚ ਹੋਰ ਰਿਆਇਤਾਂ ਦੇ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਅੰਦਰ ਬੀਤੇ 17 ਦਿਨਾਂ ਤੋਂ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਰਾਜ ਅੰਦਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਰਿਆਇਤਾਂ ਦਾ ਐਲਾਨ ਕੀਤਾ ਹੈ। ਜਿਵੇਂ ਕਿ: ਨਿਜੀ ਘਰਾਂ ਅੰਦਰ 50 ਲੋਕਾਂ ਦਾ ਇਕੱਠ ਹੋ ਸਕਦਾ ਹੈ ਜੇਕਰ ਉਥੇ ਵਿਹੜੇ ਆਦਿ ਦਾ ਪ੍ਰਬੰਧ ਹੈ ਅਤੇ ਜੇਕਰ ਬੈਕਯਾਰਡ ਵਗਾਰਾ ਇਸਤੇਮਾਲ ਵਿੱਚ ਨਹੀਂ ਹੈ ਤਾਂ ਫੇਰ 30 ਲੋਕ ਇਕੱਠੇ ਹੋ ਸਕਦੇ ਹਨ; ਚਾਰ ਦਿਵਾਰੀ ਦੇ ਬਾਹਰਵਾਰ ਹੁਣ 50 ਲੋਕ ਇਕੱਠੇ ਹੋ ਸਕਦੇ ਹਨ; ਖਾਣ-ਪੀਣ ਅਤੇ ਰਿਹਾਇਸ਼ੀ ਸੇਵਾਵਾਂ ਉਪਲਭਧ ਕਰਵਾਉਣ ਵਾਲੇ ਅਦਾਰਿਆਂ ਅੰਦਰ ਹੁਣ ਸਮਰੱਥਾ ਨੂੰ ਦੇਖਦਿਆਂ ਹੋਇਆਂ ਅਤੇ ਜੇਕਰ ਉਥੇ 200 ਵਰਗ ਮੀਟਰ ਦੀ ਥਾਂ ਹੈ ਤਾਂ ਫੇਰ ਪ੍ਰਤੀ ਵਿਅਕਤੀ 2 ਵਰਗ ਮੀਟਰ ਦੀ ਦੂਰੀ (ਅੰਦਰਵਾਰ) ਲਈ ਕਾਫੀ ਹੈ ਅਤੇ 50 ਗ੍ਰਾਹਕ ਉਥੇ ਬੈਠ ਸਕਦੇ ਹਨ; ਆਉਣ ਵਾਲੀ 14 ਦਿਸੰਬਰ ਤੋਂ ਹੁਣ ਸਿਡਨੀ ਸੀ.ਬੀ.ਡੀ. ਦੇ ਕਾਮੇ ਘਰਾਂ ਤੋਂ ਬੈਠ ਕੇ ਕੰਮ ਨਹੀਂ ਕਰਨਗੇ ਅਤੇ ਆਪਣੇ ਆਪਣੇ ਅਦਾਰਿਆਂ ਵਿੱਚ ਰਿਪੋਰਟ ਕਰਨਗੇ। ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਲੋਕਾਂ ਨੂੰ ਜਨਤਕ ਟ੍ਰਾਂਸਪੋਰਟਾਂ ਦੇ ਇਸਤੇਮਾਲ ਸਮੇਂ ਆਪਣੇ ਫੇਸ-ਮਾਸਕ ਲਾਜ਼ਮੀ ਪਹਿਨਣ ਦੀ ਅਪੀਲ ਕੀਤੀ ਹੈ। ਸਿਹਤ ਮੰਤਬੀ ਬਰੈਡ ਹੈਜ਼ਰਡ ਨੇ ਜਨਤਕ ਟ੍ਰਾਂਸਪੋਰਟਾਂ ਉਪਰ ਕੋਵਿਡ-19 ਦੀ ਟ੍ਰਾਂਸਮਿਸ਼ਨ ਦਾ ਖ਼ਦਸ਼ਾ ਜਤਾਇਆ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਬਚਾਉ ਵਿੱਚ ਹੀ ਬਚਾਉ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਸਰਕਾਰ ਨੂੰ ਜੁਰਮਾਨੇ ਲਗਾਉਣ ਤੇ ਮਜਬੂਰ ਨਾ ਕਰਨ ਅਤੇ ਆਪਣੀਆਂ ਜੇਬ੍ਹਾਂ ਦਾ ਵੀ ਧਿਆਨ ਰੱਖਣ। ਇਸ ਤੋਂ ਇਲਾਵਾ ਸਰਕਾਰ ਨੇ ਪੱਛਮੀ ਸਿਡਨੀ ਦੇ ਲਿਵਰਪੂਲ ਦੀ ਸੀਵੇਜ ਵਿਚੋਂ ਕਰੋਨਾ ਦੇ ਅੰਸ਼ ਮਿਲਣ ਕਾਰਨ ਇਲਾਕੇ ਦੇ ਨਿਵਾਸੀਆਂ ਨੂੰ ਕਰੋਨਾ ਦੇ ਟੈਸਟ ਕਰਾਉਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ।

Install Punjabi Akhbar App

Install
×