ਹੋਰ 41 ਆਸਟ੍ਰੇਲੀਆ ਪੱਤਰਕਾਰ ਅਤੇ ਹੋਰ ਰਸੂਖ਼ਦਾਰ ਸ਼ਖ਼ਸੀਅਤਾਂ ਉਪਰ ਰੂਸ ਨੇ ਲਗਾਈ ਪਾਬੰਧੀ

ਬੀਤੇ ਦਿਨੀਂ, ਰੂਸ ਨੇ ਇੱਕ ਸੂਚੀ ਜਾਰੀ ਕਰਦਿਆਂ, ਆਸਟ੍ਰੇਲੀਆ ਦੇ 41 ਸ਼ਖ਼ਸੀਅਤਾਂ ਉਪਰ ਪਾਬੰਧੀ ਲਗਾ ਦਿੱਤੀ ਹੈ ਅਤੇ ਇਲਜ਼ਾਮ ਲਗਾਏ ਹਨ ਕਿ ਇਹ ਲੋਕ ਰੂਸ ਦੇ ਖ਼ਿਲਾਫ਼, ਯੂਕਰੇਨ ਦੀ ਮਦਦ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹਨ।
ਇਨ੍ਹਾਂ ਸ਼ਖ਼ਸੀਅਤਾਂ ਵਿੱਚ ਐਸ.ਬੀ.ਐਸ. ਦੇ ਮੁੱਖ ਅੰਤਰ-ਰਾਸ਼ਟਰੀ ਪੱਤਰਕਾਰ -ਬੈਨ ਲੇਵਿਸ ਵੀ ਸ਼ਾਮਿਲ ਹਨ ਜੋ ਕਿ ਰੂਸ ਅਤੇ ਯੂਕਰੇਨ ਦਰਮਿਆਨ ਹੋ ਰਹੀ ਜੰਗ ਸਬੰਧੀ ਖ਼ਬਰਾਂ ਆਦਿ ਨਸ਼ਰ ਕਰਦੇ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਏ.ਬੀ.ਸੀ., ਨਾਈਨ ਨਿਊਜ਼, ਸੈਵਨ ਨਿਊਜ਼, ਟੈਨ ਨਿਊਜ਼, ਸਕਾਈ ਨਿਊਜ਼, ਦ ਆਸਟ੍ਰੇਲੀਅਨ ਆਦਿ ਅਦਾਰਿਆਂ ਦੇ ਵੀ ਪੱਤਰਕਾਰਾਂ ਉਪਰ ਹਾਲ ਦੀ ਘੜੀ ਪਾਬੰਧੀ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੱਤਰਕਾਰਾਂ ਦੇ ਨਾਲ ਨਾਲ ਉਥੇ ਰਹਿਣ ਵਾਲੀਆਂ ਹੋਰ ਵੀ ਆਸਟ੍ਰੇਲੀਆਈ ਸ਼ਖ਼ਸੀਅਤਾਂ ਹਨ ਜਿਨ੍ਹਾਂ ਵਿੱਚ ਕਿ ਕਈ ਸਿੱਖਿਆ ਦੇ ਖੇਤਰ ਨਾਲ ਜੁੜੇ ਹਨ, ਕਈ ਲੋਕ ਡਿਫੈਂਸ ਨਾਲ ਵੀ ਜੁੜੇ ਹਨ ਅਤੇ ਕਈ ਸਥਾਨਕ ਕਾਂਸਲਾਂ ਦੇ ਮੈਂਬਰ ਵੀ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਰੂਸ ਨੇ, ਇਸੇ ਸਾਲ ਜੂਨ ਦੇ ਮਹੀਨੇ ਵਿੱਚ ਇੱਕ ਸੂਚੀ ਜਾਰੀ ਕੀਤੀ ਸੀ ਜਿਸ ਰਾਹੀਂ 121 ਆਸਟ੍ਰੇਲੀਆਈਆਂ ਨੂੰ ਰੂਸ ਵਿੱਚ ਵੜ੍ਹਨ ਤੋਂ ਵੀ ਬਾਧਿਤ ਕਰ ਦਿੱਤਾ ਗਿਆ ਸੀ।