Moon to Mars? ਦੁਨੀਆ ਲੱਭਦੀ, ਦੁਨੀਆ ਮੰਗਲ ’ਤੇ

ਨਾਸਾ ਵਾਲਿਆਂ ਨੇ ‘ਮਾਰਸ ਰੋਵਰ’ (ਪਰਸਵਿਰੈਂਸ) ਅਤੇ ਛੋਟੇ ਹੈਲੀਕਾਪਟਰ ਨੂੰ ਪਹੁੰਚਾਇਆ ਮੰਗਲ ਗ੍ਰਹਿ ’ਤੇ

-ਬੰਗਾਲੀ ਅਤੇ ਭਾਰਤੀ ਵਿਗਿਆਨੀਆਂ ਦੀ ਰਹੀ ਖਾਸ ਭੂਮਿਕਾ

ਆਕਲੈਂਡ:- ਕਦੇ-ਕਦੇ ਸੁਸਤ ਬੰਦੇ ਨੂੰ ਇਹ ਤਾਅਨਾ ਦਿੱਤਾ ਜਾਂਦਾ ਹੈ ਕਿ ‘ਦੁਨੀਆ ਚੰਦ ’ਤੇ ਪਹੁੰਚ ਗਈ ਅਤੇ ਤੂੰ ਅਜੇ ਇਥੇ ਹੀ ਬੈਠਾਂ’’ ਲਗਦਾ ਹੈ ਕਿ ਹੁਣ ਇਹ ਤਾਅਨਾ ਜਲਦੀ ਬਦਲ ਕੇ ਇਹ ਬਣ ਜਾਣਾ ਕਿ ‘ਦੁਨੀਆ ਮੰਗਲ’ਤੇ ਵਸਣ ਲੱਗ ਪਈ ਅਤੇ ਤੂੰ ਅਜੇ ਧਰਤੀ ’ਤੇ ਬੈਠਾ’’। ਕਾਰਨ ਕਿ ਸਾਇੰਸ ਦੀ ਦੁਨੀਆ ਹੁਣ ਅਗਲੀ ਦੁਨੀਆ ਵਾਸਤੇ ਮੰਗਲ ਗ੍ਰਹਿ ਦਾ ਗਿਣਤੀ ਮਿਣਤੀ ਕਰਨ ਲੱਗੀ ਹੈ। ਇਲਕੈਟ੍ਰਾਨਿਕ ਪਟਵਾਰੀ ਅਤੇ ਮਿਸਤਰੀ ਆਪਣੇ ਉਪਕਰਣਾਂ ਨਾਲ ਉਥੇ ਕਿਸ ਤਰ੍ਹਾਂ ਦੀ ਕਲੋਨੀ ਬਣਾਈ ਜਾਵੇ ਹਿਸਾਬ ਲਗਾਉਣ ਲੱਗੇ ਹਨ। 30 ਜੁਲਾਈ ਨੂੰ ਨਾਸਾ ਵੱਲੋਂ ਭੇਜਿਆ ‘ਮਾਰਸ ਰੋਵਰ’ ਜਿਸ ਨੂੰ ਪਰਸਵਿਰੈਂਸ ਦਾ ਨਾਂਅ ਦਿੱਤਾ ਗਿਆ ਹੈ ਲਗਪਗ ਸਾਢੇ 6 ਮਹੀਨਿਆਂ ਤੋਂ ਜਿਆਦਾ ਸਮੇਂ ਬਾਅਦ 18 ਫਰਵਰੀ ਨੂੰ ਸਫਲਤਾ ਪੂਰਵਕ ਮੰਗਲ ਗ੍ਰਹਿ ਉਤੇ ‘ਜੀਜ਼ਰੋ’ ਨਾਂਅ ਦੇ ਖੱਡਿਆਂ ਨੇੜੇ ਉਤਰ ਗਿਆ ਹੈ ਜਿਥੇ ਅਰਬਾਂ ਸਾਲ ਪਹਿਲਾਂ ਝੀਲ ਹੋਣ ਦੇ ਸੰਕੇਤ ਮਿਲਦੇ ਹਨ। ਇਸ ਸਾਰੇ ਮਿਸ਼ਨ ਦੇ ਵਿਚ ਸ਼ਾਮਿਲ ਡਾ. ਸਵਾਤੀ ਮੋਹਨ, ਜਿਸ ਨੇ ਸਾਰੀ ਕੁਮੈਂਟਰੀ ਕੀਤੀ, ਇੰਜੀਨੀਅਰ ਵੰਦੀ ਵਰਮਾ ਜਿਸ ਨੋ ਰੋਬੋਟ ਕੰਟਰੋਲ ਕੀਤਾ ਅਤੇ ਬੌਬ ਬਾਲਾਰਾਮ ਜਿਸ ਨੇ ਮਾਰਸ ਰੋਵਰ ਦੇ ਨਾਲ ਡਰੋਨ ਹੈਲੀਕਾਪਟਰ ਬਣਾ ਕੇ ਭੇਜਿਆ ਹੈ ਅੱਜ ਕੱਲ੍ਹ ਚਰਚਾ ਵਿਚ ਹਨ। ਡਾ. ਬਾਲਾਰਾਮ ਵਿਸ਼ੇਸ਼ ਹੈਲੀਕਾਪਟਰ ਬਨਾਉਣ ਵਾਲੀ ਟੀਮ ਦੇ ਮੁੱਖ ਇੰਜੀਨੀਅਰ ਸਨ ਜਦ ਕਿ ਜਿਸ ਪੈਰਾਸ਼ੂਟ ਦੇ ਨਾਲ ਮਾਰਸ ਉਤਰਿਆ ਉਸਨੂੰ ਬੰਗਾਲੀ ਖੋਜ ਕਰਤਾ ਸੌਮਿਆ ਦੱਤ ਨੇ ਬਣਾਇਆ ਸੀ।

ਇੰਜੀਨੀਅਰ ਬੌਬ ਬਲਰਾਮ ਇਸ ਵਿਸ਼ੇਸ਼ ਹੈਲੀਕਾਪਟਰ ਦੇ ਨਿਰਮਾਣ ਦੇ ਪਿੱਛੇ ਹੈ ਜਿਸ ਨੂੰ ‘ਇਨਜੈਨਿਟੀ’ ਕਹਿੰਦੇ ਹਨ। ਉਹ ਇਸ ਪ੍ਰਾਜੈਕਟ ਦਾ ਮੁੱਖ ਇੰਜੀਨੀਅਰ ਹੈ। ਲਗਭਗ 36 ਸਾਲਾਂ ਤੋਂ ਨਾਸਾ ਨਾਲ ਕੰਮ ਕਰ ਰਿਹਾ ਹੈ, ਹਾਲਾਂਕਿ, ਮੰਗਲ ਲਈ ਹੈਲੀਕਾਪਟਰ ਉਡਾਣ ਦੀ ਪਹਿਲੀ ਯੋਜਨਾ ਖੋਜਕਰਤਾ ਅਨੁਭਵ ਦੱਤ ਦੀ ਸੀ। ਤੀਹ ਸਾਲ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਇਸ ਪੇਸ਼ਕਸ਼ ਨੂੰ ਇਕ ਮਜ਼ਾਕੀਆ ਚਾਲ ਵਜੋਂ ਲਿਆ,  ਪਰ ਕੌਣ ਜਾਣਦਾ ਸੀ ਕਿ ਮੈਰੀਲੈਂਡ ਯੂਨੀਵਰਸਿਟੀ ਵਿੱਚ ਏਰੋਡਾਇਨਾਮਿਕਸ ਦੇ ਬੰਗਾਲੀ ਖੋਜਕਰਤਾ ਨੂੰ ਇੱਕ ਦਿਨ ਉਸ ਦੀ ਗੱਲ ਸਾਬਿਤ ਹੋਵੇਗੀ।
ਮਾਰਸ ਦੇ ਮੰਗਲ ਗ੍ਰਹਿ ’ਤੇ ਉਤਰਨ ਵਿਚ ਡਾ. ਸਵਾਤੀ ਮੋਹਨ ਨੇਵੀਗੇਸ਼ਨ, ਮਾਰਗ ਦਰਸ਼ਨ ਅਤੇ ਨਿਯੰਤਰਣ ਕਾਰਜਾਂ ਦੀ ਮੁਖੀ ਸੀ ਅਤੇ ਉਸ ਦੀਆਂ ਸਰਗਰਮੀਆਂ ਨਿਯੰਤਰਣ ਤੱਕ ਸੀਮਿਤ ਨਹੀਂ ਸਨ ਉਹ ਇਸ ਨਾਸਾ ਪੁਲਾੜ ਯਾਨ ਦੇ ਨਿਰਮਾਣ ਅਤੇ ਵਿਕਾਸ ਵਿਚ ਮੁੱਖ ਪ੍ਰਣਾਲੀ ਦਾੀ ਇੰਜੀਨੀਅਰ ਸੀ। ਸਵਾਤੀ ਨੂੰ ਜੀ ਐਨ ਸੀ ਉਪ ਪ੍ਰਣਾਲੀ ਅਤੇ ਬਾਕੀ ਪ੍ਰੋਜੈਕਟ ਟੀਮ ਨਾਲ ਅਹਿਮ ਸੰਪਰਕ ਦੀ ਭੂਮਿਕਾ ਨਿਭਾਉਣੀ ਪਈ। ਬੰਗਲੌਰ ਤੋਂ ਆਈ ਸਵਾਤੀ ਮੋਹਨ ਪਿਛਲੇ ਕੁਝ ਸਾਲਾਂ ਤੋਂ ਨਾਸਾ ਦੀ ਸਭ ਤੋਂ ਭਰੋਸੇਮੰਦ ਵਿਗਿਆਨੀ ਹੈ, ਇਸ ਤੋਂ ਪਹਿਲਾਂ ਉਹ ਕਈ ਪ੍ਰੋਜੈਕਟਾਂ ਜਿਵੇਂ ਕਿ ਮਿਸ਼ਨ ਕੈਸੀਨੀ, ਸੈਟਰਨ ਮੁਹਿੰਮ ਅਤੇ ਚੰਦਰਯਾਨ ਗਰਿੱਲ ਉੱਤੇ ਕੰਮ ਕਰ ਚੁੱਕੀ ਹੈ। 2013 ਦੇ ਅਰੰਭ ਵਿੱਚ, ਨਾਸਾ ਨੇ ਉਸਦਾ ਨਾਂਅ ਇਸ ਪ੍ਰਾਜੈਕਟ ਵਿੱਚ ਦਰਜ ਕੀਤਾ ਸੀ ਤੇ ਉਸਨੇ ਨਿਰਾਸ਼ ਨਹੀਂ ਕੀਤਾ। ਸਵਾਤੀ ਨੇ ਸੱਤ ਸਾਲਾਂ ਦੀ ਸਖਤ ਮਿਹਨਤ ਅਤੇ ਮਿਹਨਤ ਸਦਕਾ ਇਤਿਹਾਸ ਨੂੰ ਛੂਹਿਆ, ਹਾਲਾਂਕਿ, ਇਹ ਪ੍ਰੋਗਰਾਮ ਦਾ ਅੰਤ ਨਹੀਂ ਹੈ। ਸਵਾਤੀ ਮੋਹਨ ਇਸ ਸਮੇਂ ਪਸੀਡੀਨਾ ਜੈੱਟ ਪ੍ਰੋਪਲਸ਼ਿਨ ਪ੍ਰਯੋਗਸ਼ਾਲਾ ਤੋਂ ਕੰਮ ਕਰ ਰਹੀ ਹੈ। ਦਰਅਸਲ, ਮਾਰਸ ਰੋਵਰ ਉਸ ਤੋਂ ਬਿਨਾਂ ਅਚੱਲ ਸੀ। ਭਾਰਤੀ ਖੋਜਕਰਤਾਵਾਂ ਅਨੁਭਵ ਦੱਤਾ ਦੀ ਵੀ ਖਾਸ ਭੂਮਿਕਾ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਮੰਗਲ ਉੱਤੇ ਚਮਤਕਾਰੀ ਗਤੀਵਿਧੀਆਂ ਹੋਣ ਵਾਲੀਆਂ ਹਨ।
ਟਰੈਕਟਰ ਤੋਂ ਨਾਸਾ ਰੋਵਰ-ਪੰਜਾਬੀ ਕੁੜੀ ਵੰਦੀ ਵਰਮਾ:
ਪਿੰਡ ਹਲਵਾਰਾ ਦੀ ਜੰਮਪਲ ਅਤੇ ਇੰਡੀਅਨ ਏਅਰਫੋਰਸ ਦੇ ਫਾਈਟਰ ਜਹਾਜ ਦੇ ਪਾਇਲਟ ਦੀ ਬੇਟੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ ਤੋਂ ਡਿਗਰੀ ਕੀਤੀ ਹੈ। ਵੰਦੀ ਵਰਮਾ ਵੀ ਰੋਬੋਟੈਕ ਅਪ੍ਰੇਸ਼ਨ ਦੇ ਵਿਚ ਚੀਫ ਇੰਜੀਨੀਅਰ ਹੈ। ਇਹ ਕੁੜੀ 2008 ਤੋਂ ਨਾਸਾ ਨਾਲ ਜੁੜੀ ਹੋਈ ਹੈ। 11 ਸਾਲ ਦੀ ਉਮਰ ਵਿਚ ਇਸ ਨੇ ਪਹਿਲਾ ਵਾਹਨ ਟ੍ਰੈਕਟਰ ਚਲਾਇਆ ਸੀ।
ਡਰੋਨ ਹੈਲੀਕਾਪਟਰ ਇਕ ਮਹੀਨੇ ਵਿਚ ਪੰਜ ਵਾਰ ਮੰਗਲ ਦੇ ਅਸਮਾਨ ਵਿਚ ਉਡਾਣ ਭਰੇਗਾ। ਹਰ ਵਾਰ ਡੇਢ ਮਿੰਟ ਦਾ ਇੱਕ ਚੱਕਰ ਇੱਕ ਵਾਰ ਫਿਰ ਹੇਠਾਂ ਆਵੇਗਾ।  ਕੈਮਰਾ ਹੈਲੀਕਾਪਟਰ ਵਿਚ ਲਗਾਇਆ ਗਿਆ ਹੈ। ਸਿਰ ਦੇ ਉੱਪਰ ਡਬਲ ਲੇਅਰ ਦੋ ਪੰਖ ਹਨ। ਇਹ 1.6 ਕਿਲੋਗ੍ਰਾਮ ਦਾ ਮਿਨੀ ਹੈਲੀਕਾਪਟਰ ਮੰਗਲ ਦੀ ਸਤਹ ਤੋਂ 100 ਫੁੱਟ ਦੀ ਉੱਚਾਈ ਤੱਕ ਪਹੁੰਚ ਸਕੇਗਾ। ਧਿਆਨ ਦਿਓ ਕਿ ਹੈਲੀਕਾਪਟਰ ਨੂੰ ਧਰਤੀ ਤੋਂ ਪਹਿਲਾਂ ਕਿਸੇ ਹੋਰ ਗ੍ਰਹਿ ਜਾਂ ਸੈਟੇਲਾਈਟ ਵੱਲ ਨਹੀਂ ਭੇਜਿਆ ਗਿਆ ਹੈ। ਜੇ ਇਹ ਇਤਿਹਾਸਕ ਮਿਸ਼ਨ ਸਫਲ ਹੈ ਤਾਂ ਨਾਸਾ ਦੇ ਵਿਗਿਆਨੀ ਮੰਨਦੇ ਹਨ ਕਿ ਭਵਿੱਖ ਵਿੱਚ, ਮੰਗਲ ਉੱਤੇ ਖੋਜ ਹਵਾ ਵਿੱਚ ਕੀਤੀ ਜਾ ਸਕਦੀ ਹੈ। ਕੁਲ ਮਿਲਾ ਕੇ ਨਾਸਾ ਦੀ ਸਫਲਤਾ ਭਾਰਤੀ ਖੋਜਕਰਤਾਵਾਂ ਲਈ ਇਕ ਜਿੱਤ ਹੈ. ਭਵਿੱਖ ਦੇ ਇਤਿਹਾਸ ਵਿੱਚ ਇਨ੍ਹਾਂ ਖੋਜਕਰਤਾਵਾਂ ਦੇ ਨਾਮ ਸੋਨੇ ਦੇ ਅੱਖਰਾਂ ਵਿੱਚ ਲਿਖੇ ਜਾਣਗੇ।

Install Punjabi Akhbar App

Install
×