ਫਰੀਦਕੋਟ -ਪਿੰਗਲਵਾੜਾ ਦੇ ਬਾਨੀ, ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਮੌਕੇ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਹੀਨਾਵਾਰੀ ਰਾਸ਼ਨ ਦੀ ਸੇਵਾ ਕੀਤੀ ਗਈ, ਉੱਥੇ ਹੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਫਲਦਾਰ ਬੂਟੇ ਵੰਡੇ। ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਦੱਸਿਆ ਕਿ ਬਿੰਦਰ ਸਿੰਘ ਬਰਾੜ, ਜਤਿੰਦਰ ਸਿੰਘ ਬਰਾੜ ਸੰਧਵਾਂ ਅਤੇ ਟਰੱਸਟ ਦੇ ਸਮੂਹ ਸੇਵਾਦਾਰਾਂ ਵੱਲੋਂ ਆਪਣੀ ਕਿਰਤ ਕਮਾਈ ‘ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੇ ਇਲਾਜ ਲਈ ਅਤੇ ਮਹੀਨੇਵਾਰੀ ਰਾਸ਼ਨ ਦੀ ਸੇਵਾ ਪੰਜਾਬ ਭਰ ‘ਚ ਕੀਤੀ ਜਾ ਰਹੀ ਹੈ, ਅੱਜ ਫਰੀਦਕੋਟ ਅਤੇ ਫਿਰੋਜ਼ਪੁਰ ਜਿਲਿਆਂ ਨਾਲ ਸਬੰਧਤ 22 ਲੋੜਵੰਦ ਪਰਿਵਾਰਾਂ ਨੂੰ ਮਹੀਨੇਵਾਰੀ ਰਾਸ਼ਨ ਦੀ ਸੇਵਾ ਕੀਤੀ ਗਈ। ਵਿਸ਼ੇਸ਼ ਤੌਰ ‘ਤੇ ਡਾ. ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ, ਅਵਤਾਰ ਚੰਦ ਡੀਐੱਸਪੀ ਅਤੇ ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਸ਼ਾਮਲ ਹੋਏ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਮਰਵਾਹ, ਹਰੀਸ਼ ਵਰਮਾ, ਗੁਰਨਾਮ ਸਿੰਘ ਬਰਾੜ ਘਣੀਆਂ, ਡਾ. ਮਨਜੀਤ ਜੌੜਾ, ਮਨਵਿੰਦਰ ਸਿੰਘ ਬਠਿੰਡਾ, ਜਗਤਾਰ ਸਿੰਘ ਗਿੱਲ, ਰਜਿੰਦਰ ਸਿੰਘ ਬਰਾੜ, ਜਗਜੀਵਨ ਸਿੰਘ ਸਰਾਫ, ਗੁਰਮੀਤ ਸਿੰਘ ਸੰਧੂ, ਗਮਦੂਰ ਸਿੰਘ ਬਰਾੜ, ਡਾ. ਗੁਰਿੰਦਰਮੋਹਨ ਸਿੰਘ, ਮਨਦੀਪ ਸਿੰਘ ਫਰੀਦਕੋਟ, ਰਵਿੰਦਰ ਸਿੰਘ ਬੁਗਰਾ, ਬਲਵਿੰਦਰ ਸਿੰਘ ਸੰਧੂ, ਜਸਪ੍ਰੀਤ ਸਿੰਘ ਸ਼ਾਨ, ਗੁਰਜੀਤ ਸਿੰਘ ਢਿੱਲੋਂ, ਗਗਨਜੋਤ ਸਿੰਘ ਬਰਾੜ, ਜਸਲੀਨ ਕੌਰ ਬਰਾੜ ਅਤੇ ਅਸ਼ਨਪ੍ਰੀਤ ਕੌਰ ਆਦਿ ਵੀ ਸ਼ਾਮਲ ਹੋਏ।