ਇੰਡੋ ਕਨੇਡੀਅਨ ਸੀਨੀਅਰ ਸੈਂਟਰ ਨੇ ਕਰਵਾਇਆ ਮਹੀਨਾਵਾਰ ਕਵੀ ਦਰਬਾਰ

(ਸਰੀ) -ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਮਾਸਟਰ ਮਲਕੀਤ ਸਿੰਘ ਗਿੱਲ, ਦਵਿੰਦਰ ਕੌਰ ਜੌਹਲ, ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਰਵਿੰਦਰ ਕੌਰ ਸ, ਗੁਰਦਿਆਲ ਸਿੰਘ ਜੌਹਲ, ਸੁਰਜੀਤ ਸਿੰਘ ਗਿੱਲ, ਬੇਅੰਤ ਸਿੰਘ ਢਿੱਲੋਂ, ਤਜਿੰਦਰ ਕੌਰ ਬੈਂਸ, ਪਵਿੱਤਰ ਕੌਰ ਬਰਾੜ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ,ਵੀਤ ਬਾਦਸ਼ਾਹਪੁਰੀ, ਜਰਨੈਲ ਸਿੰਘ ਪਨੇਸਰ, ਗੁਰਦਸ਼ਨ ਸਿੰਘ ਤਤਲਾ,  ਗੁਰਮੀਤ ਕਾਲਕਟ,  ਸਵਰਨ ਸਿੰਘ ਚਾਹਲ, ਗੁਰਮੀਤ ਸਿੰਘ ਸੇਖੋਂ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ।

ਇਸ ਮੌਕੇ ਗੁਰਦਸ਼ਨ ਸਿੰਘ ਤਤਲਾ ਨੇ ਆਪਣੇ ਪਿਤਾ ਦੀ ਲਿਖੀ ਕਿਤਾਬ “ਕਲਮੀ ਯਾਦਾਂ” ਦੀਆਂ ਦੋ ਕਾਪੀਆਂ  ਸੀਨੀਅਰ ਸੈਂਟਰ ਨੂੰ ਭੇਟ ਕੀਤੀਆਂ। ਸਟੇਜ ਸਕੱਤਰ ਦੀ ਜ਼ਿੰਮੇਵਾਰੀ  ਹਰਚੰਦ  ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ  ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਭਵਿੱਖ ਵਿਚ ਹਰ ਮਹੀਨੇ ਦੇ ਆਖਰੀ ਐਤਵਾਰ ਕਵੀ ਦਰਬਾਰ ਠੀਕ 12.30 ਵਜੇ ਸ਼ੁਰੂ ਹੋ ਜਾਇਆ ਕਰੇਗਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×