ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀ

ਨਿਊਜ਼ੀਲੈਂਡ ‘ਚ ਸੋਮਵਾਰ ਰਾਤ ਨੂੰ ਵਿਖਾਈ ਦੇਵੇਗਾ 14% ਵੱਡਾ ਚੰਦਰਮਾ-ਚਾਨਣ ਫੈਲੇਗਾ ਚਾਰੇ ਪਾਸੇ

NZ PIC 3 DEC-2
ਆਕਲੈਂਡ 3 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਇਸ ਬ੍ਰਹਿਮੰਡ ਦੇ ਉਤੇ ਕੋਈ ਵੀ ਵਸਤੂ ਇਕ ਥਾਂ ਉਤੇ ਜੰਮ ਕੇ ਨਹੀਂ ਰਹਿੰਦੀ ਸਗੋਂ ਚੱਲਣਹਾਰ ਬਣੀ ਰਹਿੰਦੀ ਹੈ। ਚੰਦਰਮਾ ਜੋ ਕਿ ਬ੍ਰਹਿਮੰਡ ਦਾ ਦੂਜਾ ਚਮਕਦਾਰ ਗ੍ਰਹਿ ਹੈ ਧਰਤੀ ਦੁਆਲੇ ਆਪਣਾ ਚੱਕਰ 29.5 ਦਿਨਾਂ ਵਿਚ (709 ਘੰਟੇ) ਕੱਟਦਾ ਹੈ। ਇਸ ਦੌਰਾਨ ਕਈ ਵਾਰ ਇਹ ਧਰਤੀ ਦੇ ਬਹੁਤ ਨੇੜੇ ਹੋ ਕੇ ਲੰਘਦਾ ਹੈ। ਇਸ ਮੌਕੇ ਨੂੰ ਕਈ ਵਾਰ ‘ਸੁਪਰਮੂਨ’ ਕਿਹਾ ਜਾਂਦਾ ਹੈ। ਇਹ ਵੱਡ ਅਕਾਰੀ ਚੰਦਰਮਾ ਕੱਲ੍ਹ ਰਾਤ ਨਿਊਜ਼ੀਲੈਂਡ ਦੇ ਵਿਚ ਦਿਸਣ ਵਾਲਾ ਹੈ ਜੋ ਕਿ ਆਮ ਨਾਲੋਂ 14% ਵੱਡਾ ਨਜ਼ਰ ਆਏਗਾ ਤੇ 30% ਜਿਆਦਾ ਰੌਸ਼ਨੀ ਬਿਖੇਰੇਗਾ। ਸੋ ਸੋਮਵਾਰ ਨੂੰ ਦੁੱਧ ਰੰਗੀ ਚੰਦਦੀ ਚਾਨਣੀ ਮਾਨਣਾ ਨਾ ਭੁੱਲਣਾ।

Install Punjabi Akhbar App

Install
×