ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਭੱਜਿਆ ਪੁੱਤਰ ਪ੍ਰਤੀਕ ਮਾਨ ਚੜਿਆ ਪੁਲਿਸ ਦੇ ਅੜਿੱਕੇ

ਨਿਊਯਾਰਕ/ ਬਰੈਂਪਟਨ, 21 ਫ਼ਰਵਰੀ — ਕੈਨੇਡਾ ਦੇ ਬਰੈਂਪਟਨ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਡਿਕਸੀ/ਬੋਵੇਅਰਡ (Dixie/Bovaird) ਵਿਖੇ ਆਪਣੀ ਮਾਂ ਨੂੰ ਚਾਕੂ ਮਾਰਕੇ ਗੰਭੀਰ ਜ਼ਖ਼ਮੀ ਕਰਨ ਵਾਲਾ ਪ੍ਰਤੀਕ ਮਾਨ (29) ਪੁਲਿਸ ਦੇ ਕਾਬੂ ਆ ਗਿਆ ਹੈ ਤੇ ਉਸਦੀ ਅੱਜ ਬਰੈਂਪਟਨ ਕੋਰਟ ਵਿਖੇ ਪੇਸ਼ੀ ਹੈ। ਦੋਸ਼ੀ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਚੁੱਕਾ ਹੈ ਤੇ ਕੱਲ ਸ਼ਨਿਚਰਵਾਰ ਦੁਪਿਹਰੇ ਉਹ ਬਰੈਂਪਟਨ ਵਿਖੇ ਆਪਣੇ ਘਰ ਵਿੱਚ ਆਪਣੀ ਮਾਂ ਨੂੰ ਗੰਭੀਰ ਜ਼ਖ਼ਮੀ ਕਰਕੇ ਪੈਦਲ ਹੀ ਭੱਜ ਗਿਆ ਸੀ ਤੇ ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ । ਵੈਸੇ ਅੱਜ ਦੁਨੀਆਂ ਭਰ ਵਿੱਚ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਕੁੱਝ ਇਹੋ ਜਿਹੇ ਕਪੁੱਤ ਵੀ ਹੁੰਦੇ ਹਨ ਜਿਨ੍ਹਾਂ ਲਈ ਮਾਂ ਨੂੰ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਭਾਵੇਂ ਕਿ ਮਾਂ ਬੋਲੀ ਹੋਵੇ ਜਾਂ ਜਨਮ ਦੇਣ ਵਾਲੀ ਮਾਂ ..!!

Welcome to Punjabi Akhbar

Install Punjabi Akhbar
×