ਪ੍ਰੀਮਅਰ ਡੋਮਿਨਿਕ ਪੈਰੋਟੈਟ ਨੇ ਸਟਾਰਥਫੀਲਡ ਜਿਮਨੀ ਚੋਣਾਂ ਲਈ ਕੀਤਾ ਬ੍ਰਿਜੇਟ ਸਾਕਰ ਦੇ ਨਾਮ ਦਾ ਐਲਾਨ

ਫਰਵਰੀ 2020 ਓਟਲੈਂਡਜ਼ ਵਿੱਖੇ ਹੋਈ ਇੱਕ ਕਾਰ ਦੁਰਘਟਨਾ ਜਿਸ ਵਿੱਚ ਕਿ 4 ਬੱਚੇ ਆਪਣੀਆਂ ਜਾਨਾਂ ਗੁਆ ਗਏ ਸਨ, ਵਿੱਚੋਂ ਇੱਕ ਬੱਚੇ ਦੀ ਮਾਤਾ ਸ੍ਰੀਮਤੀ ਬ੍ਰਿਜੇਟ ਸਾਕਰ ਦਾ ਨਾਮ ਅਗਲੀਆਂ ਸਟ੍ਰੈਥਫੀਲਡ ਵਾਲੀਆਂ ਜਿਮਨੀ ਚੋਣਾਂ ਲਈ, ਪ੍ਰੀਮੀਅਰ ਡੋਮਿਨਿਕ ਪੈਰੋਟੈ ਵੱਲੋਂ ਐਲਾਨ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਉਸ ਦੁਰਘਟਨਾ ਵਿੱਚ ਸ੍ਰੀਮਤੀ ਸਾਕਰ ਦੀ ਬੇਟੀ ਵੈਰੋਨੀਕ ਅਤੇ ਉਸਦੇ 3 ਰਿਸ਼ਤੇ ਦੇ ਭੇਣਾਂ ਅਤੇ ਭਰਾ (ਐਂਟਨੀ, ਐਂਜਲੀਨਾ ਅਤੇ ਸਿਏਨਾ ਅਬਦਲਾਹ) ਮਾਰੇ ਗਏ ਸਨ ਅਤੇ ਇਸ ਵਿੱਚ ਇੱਕ ਸ਼ਰਾਬੀ ਟਰੱਕ ਡ੍ਰਾਈਵਰ ਨੂੰ ਕਸੂਰਵਾਰ ਪਾਇਆ ਗਿਆ ਸੀ ਜੋ ਕਿ ਦੁਰਘਟਨਾ ਦਾ ਕਾਰਨ ਬਣਿਆ ਸੀ।
ਸ੍ਰੀਮਤੀ ਸਾਕਰ ਨੇ ਇਸ ਬਾਬਤ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਕਦੀ ਵੀ ਰਾਜਨੀਤੀ ਵਿੱਚ ਆਉਣ ਬਾਰੇ ਨਹੀਂ ਸੀ ਸੋਚਿਆ ਪਰੰਤੂ ਉਨ੍ਹਾਂ ਦੀ ਬੇਟੀ ਅਤੇ ਹੋਰ ਰਿਸ਼ਤੇ ਨਾਤਿਆਂ ਦੇ ਵਿਛੌੜੇ ਨੇ ਉਨ੍ਹਾਂ ਨੂੰ ਰਾਜਨੀਤੀ ਵੱਲ ਪ੍ਰੇਰਿਤ ਕੀਤਾ ਅਤੇ ਹੁਣ ਉਹ ਪੂਰੀ ਤਨ-ਮਨ ਨਾਲ ਅਗਲੀਆਂ ਜਿਮਨੀ ਚੋਣਾਂ ਲੜਨ ਲਈ ਪੂਰੀ ਤਿਆਰੀ ਕਰ ਚੁਕੇ ਹਨ।
ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਉਹ ਆਪਣਾ ਅਤੇ ਆਪਣੇ ਭਾਈਚਾਰੇ ਦਾ ਦਰਦ ਦੁਨੀਆਂ ਅੱਗੇ ਰੱਖ ਸਕਦੇ ਹਨ ਅਤੇ ਅੱਗੇ ਤੋਂ ਅਜਿਹੀਆਂ ਦਰਦਨਾਕ ਦੁਰਘਟਨਾਵਾਂ ਨਾ ਵਾਪਰਨ, ਇਸ ਵਾਸਤੇ ਉਹ ਕਾਰਜਰਤ ਰਹਿਣਗੇ।
ਉਨ੍ਹਾਂ ਨੇ ਤਸਮਾਨੀਆ ਵਿਚ ਹੋਈ ਜੰਪਿੰਗ ਕਾਸਲ ਵਾਲੀ ਦੁਰਘਟਨਾ ਲਈ ਵੀ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਬੱਚੇ ਤਾਂ ਬੱਚੇ ਹੀ ਹੁੰਦੇ ਹਨ, ਉਨ੍ਹਾਂ ਨੂੰ ਤਾਂ ਖੇਡਣ ਲਈ ਸਭ ਕੁੱਝ ਚਾਹੀਦਾ ਹੀ ਹੁੰਦਾ ਹੈ…. ਪਰੰਤੂ ਇਸ ਬਾਬਤ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਖੇਡਾਂ ਆਦਿ ਨੂੰ ਕਿਵੇਂ ਨਿਯੰਤਰਿਤ ਕਰਨਾ ਹੈ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਆਦਿ ਨਾ ਵਾਪਰਣ।

Install Punjabi Akhbar App

Install
×