ਮੋਹਿਤ ਸੋਨੀ ਅਮੀਰ ਸੱਤਿਆ ਫਾਉਂਡੇਸ਼ਨ ਦਾ ਸਟੇਟ ਕੋਆਰਡੀਨੇਟਰ ਬਣਿਆ

ਸਿਰਸਾ – ਬਹੂ-ਬੇਟੀਆਂ ਨੂੰ ਸਮਰਪਿਤ ਸੰਸਥਾ ਅਮੀਰ ਸੱਤਿਆ ਫਾਉਂਡੇਸ਼ਨ ਨੇ ਵੱਖ ਵੱਖ ਸੰਸਥਾਵਾਂ ਨਾਲ ਜੁੜੇ ਮੋਹਿਤ ਸੋਨੀ ਨੂੰ  ਰਾਜ ਕੋਆਰਡੀਨੇਟਰ ਵਜੋਂ ਨਾਮਜ਼ਦ ਕੀਤਾ ਹੈ। ਮੋਹਿਤ ਸੋਨੀ ਨੂੰ ਇਹ ਜ਼ਿੰਮੇਵਾਰੀ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੇ ਮੱਦੇਨਜ਼ਰ ਦਿੱਤੀ ਗਈ ਹੈ। ਮੋਹਿਤ ਸੋਨੀ ਨੇ ਅਪਣੀ ਨਿਯੁਕਤੀ ‘ਤੇ ਕੌਮੀ ਪ੍ਰਧਾਨ ਅਮਨਦੀਪ ਕੌਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਸੰਸਥਾ ਦੇ ਮੁੱਖ ਮੰਤਵ ਨੂੰ ਪੂਰਾ ਕਰਨਗੇ। ਸੋਨੀ ਨੇ ਕਿਹਾ ਕਿ ਉਹ ਸਮਾਜ ਚ ਵੱਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਬਹੂ-ਬੇਟੀ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਰਾਜ ਦੀ ਪੂਰੀ ਟੀਮ ਨਾਲ ਮਿਲਕੇ ਕੰਮ ਕਰਨਗੇ। ਉਹ ਸਮਾਜ ਦੇ ਪਤਵੰਤੇ ਸੱਜਣਾਂ ਨਾਲ ਤਾਲਮੇਲ ਕਰਨਗੇ ਅਤੇ ਸੰਸਥਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ। ਪਤਵੰਤਿਆਂ ਨੇ ਮੋਹਿਤ ਸੋਨੀ ਦੀ ਨਿਯੁਕਤੀ ‘ਤੇ ਸ਼ੁੱਭਕਾਮਨਾਵਾਂ ਭੇਜੀਆਂ |

(ਸਤੀਸ਼ ਬਾਂਸਲ) bansal2008@gmail.com