ਨਿਊਜ਼ੀਲੈਂਡ ਇੰਸਟੀਚਿਊਟ ਆਫ਼ ਟੈਕਨੀਕਲ ਟ੍ਰੇਨਿੰਗ ਕਾਲਜ ਦੇ ਮੋਹਿਤ ਸਿੰਗਲਾ ਨੂੰ ‘ਸਟੂਡੈਂਟ ਆਫ਼ ਦਾ ਯੀਅਰ’ ਐਵਾਰਡ

NZ PIC 9 Dec-1

ਨਿਊਜ਼ੀਲੈਂਡ ਇੰਸਟੀਚਿਊਟ ਆਫ਼ ਟੈਕਨੀਕਲ ਟ੍ਰੇਨਿੰਗ ਕਾਲਜ ਮੈਨੁਕਾਓ ਦੇ ਅੱਜ ਹੋਏ ਸਲਾਨਾ ਗ੍ਰੈਜੂਏਸ਼ਨ ਸਮਾਗਮ ਦੇ ਵਿਚ 24 ਸਾਲਾ ਪੰਜਾਬੀ ਨੌਜਵਾਨ ਮੋਹਿਤ ਸਿੰਗਲਾ ਸਪੁੱਤਰ ਹੰਸ ਰਾਜ ਸਿੰਗਲਾ (ਸੰਗਰੂਰ) ਨੂੰ ਸਟੂਡੈਂਟ ਆਫ਼ ਦਾ ਯੀਅਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮੋਹਿਤ ਸਿੰਗਲਾ ਜੋ ਕਿ 2012 ਦੇ ਵਿਚ ਨਿਊਜ਼ੀਲੈਂਡ ਵਿਖੇ ਪੜ੍ਹਾਈ ਦੀ ਖਾਤਿਰ ਆਇਆ ਸੀ ਹੁਣ ਨੈਸ਼ਨਲ ਡਿਪਲੋਮਾ ਬਿਜਨਸ ਮੈਨੇਜਮੈਂਟ ਦੇ ਵਿਚ ਲੈਵਲ 6 ਦਾ ਕੋਰਸ ਕਰ ਚੁੱਕਾ ਹੈ। ਉਸਨੇ ਇਸ ਐਵਾਰਡ ਦੇ ਪਿੱਛੇ ਆਪਣੇ ਅਧਿਆਪਕਾਂ ਅਤੇ ਕਾਲਜ ਦੇ ਐਮ.ਡੀ. ਸ. ਕੁਲਬੀਰ ਸਿੰਘ ਹੋਰਾਂ ਦਾ ਖਾਸ ਰੋਲ ਦੱਸਿਆ ਜਿਨ੍ਹਾਂ ਨੇ ਅਟੈਂਡੈਂਸ, ਅਚੀਵਮੈਂਟ ਅਤੇ ਐਟੀਚਿਊਟ ਨੂੰ ਹਮੇਸ਼ਾ ਸਫਲਤਾ ਦੀ ਕੁੰਜੀ ਬਣਾਈ ਰੱਖਣ ਦਾ ਸਬਕ ਦਿੱਤਾ। ਨਗਾਟੀਵਾਈ ਟ੍ਰਸਟ ਐਜੂਕੇਸ਼ਨ ਬੋਰਡ ਤੋਂ ਪਹੁੰਚੀ ਮੈਡਮ ਮਾਰਿਆਨੇ ਐਡਵਾਰਲਡ ਨੇ ਮੋਹਿਤ ਸਿੰਗਲਾ ਨੂੰ ਇਹ ਐਵਾਰਡ ਪ੍ਰਦਾਨ ਕਰਕੇ ਭਵਿੱਖ ਦੇ ਲਈ ਬੈਸਟ ਆਫ਼ ਲੱਕ ਕਿਹਾ।