ਆਸਟਰੇਲੀਅ ਦੇ ਦੌਰੇ ‘ਤੇ ਆਏ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਤੇ ਗਾਇਕਾ ਸੁਖਜੀਤ ਕੌਰ

IMG_4087

ਆਸਟਰੇਲੀਅ ਦੇ ਦੌਰੇ ‘ਤੇ ਆਏ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਤੇ ਗਾਇਕਾ ਸੁਖਜੀਤ ਕੌਰ ਨੇ ਐਡੀਲੇਡ ਵਿੱਖੇ ਲਾਈਵ ਅਖਾੜੇ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਇਸ ਉਪਰੰਤ ਆਪਣੇ ਚਰਚਿੱਤ ਗੀਤਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ । ਮੁਹੰਮਦ ਸਦੀਕ ਦਾ ਲਾਈਵ ਅਖਾੜਾ ਵੇਖਣ ਲਈ ਪੰਜਾਬੀਆਂ ਨੇ ਪਰਿਵਾਰਾ ਸਮੇਤ ਸਮੂਲੀਆਤ ਕੀਤੀ । ਬਜ਼ੁਰਗ ਗਾਇਕ ਸਦੀਕ ਜਦੋਂ ਸਟੇਜ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਚਾਹੁੰਉਣ ਵਾਲਿਆ ਨੇ ਤਾੜੀਆਂ ਦੀ ਗੂੰਜ ਵਿੱਚ ਖੜੇ ਹੋ ਕਿ ਮਾਣ ਦਿੰਦਿਆ ਸੁਆਗਤ ਕੀਤਾ । ਗਾਇਕ ਸਦੀਕ ਦੇ ਸਟੇਜ ‘ਤੇ ਪਹੁੰਚਣ ਤੋਂ ਪਹਿਲਾਂ ਲੋਕਲ ਗਾਇਕ ਨਵਜੀਤ ਕਾਹਲੌ ਤੇ ਗਾਇਕਾਂ ਇਸਮੀਤ ਨਰੂਲਾ ਨੇ ਸਟੇਜ ਦਾ ਰੰਗ ਬੰਨਿਆਂ । ਗਾਇਕ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਨੇ ਕਰੀਬ ਤਿੰਨ ਘਿੰਟੇ ਦਰਸ਼ਕਾਂ ਦੀ ਫਰਮਾਇਸ ‘ਤੇ ਮਲਕੀ- ਕੀਮਾ , ਸੁੱਚਾ ਸੂਰਮਾਂ , ਸੋ ਦਾ ਨੌਟ ਆਦਿ ਦੋਗਣਾ ਗੀਤ ਪੇਸ਼ ਕੀਤੇ । ਅੰਤ ਵਿੱਚ ਪ੍ਰੋਗਰਾਮਾ ਦੇ ਪ੍ਰਬੰਧਕਾਂ ਵੱਲੋਂ ਗਾਇਕ ਜੋੜੀ ਸਮੇਤ ਲੋਕਲ ਗਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਟੇਜ ਦੀ ਜਿਮੇਵਾਰੀ ਸੁਮੀਤ ਟੰਡਨ ਨੇ ਨਿਭਾਈ ।

Welcome to Punjabi Akhbar

Install Punjabi Akhbar
×
Enable Notifications    OK No thanks