ਮਹੁੱਲਾ ਸ਼ਾਹਬਾਜ ਨਿਵਾਸੀਆ ਨੇ ਲੋਹੜੀ ਦਾ ਤਿਉਹਾਰ ਮਨਾਇਆ

ਫਰੀਦਕੋਟ 13 ਜਨਵਰੀ — ਸਾਂਝ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮੁਹੱਲਾਂ ਸ਼ਾਹਬਾਜ ਨਗਰ ਨੇੜੇ ਟੀਸੀਪੀ ਵੰਨ ਵਿਖੇ ਲੰਘੀ ਰਾਤ ਉਤਸ਼ਾਹ ਤੇ ਉਮੰਗ ਨਾਲ ਮਨਾਂਿੲਆ ਗਿਆ । ਇਸ ਮੌਕੇ ਮਹੁੱਲਾ ਨਿਵਾਸੀਆ ਨੇ ਇੱਕਠੇ ਹੋਕੇ ਕਾਲੇ ਤਿਲ ਮੱਚਦੀ ਅੱਗ ਵਿੱਚ ਸੁੱਟੇ ਅਤੇ ਈਸ਼ਰ ਆ ਦਿੱਲਦਰ ਜਾ, ਦਿਲਦਰ ਦੀ ਜੜ੍ਰ ਚੁੱਲੇ ਪਾ ਗਾਕੇ ਲੋਹੜੀ ਦੀ ਸਾਂਝਨੂੰ ਮਜਬੂਤ ਕੀਤਾ । ਇਸ ਮੌਕੇ ਅਧਿਆਪਕ ਜੇਪੀ ਸਿੰਘ ਨੇ ਲੋਹੜੀ ਦੇ ਤਿਉਹਾਰ ਨਾਲ ਜੁੜੀ ਦੁਲੇ ਭੱਟੀ ਦੀ ਬਹਾਦਰੀ, ਅਣਖ ਤੇ ਉੱਚੇ ਤੇ ਸੁੱਚੇ ਜੀਵਨ ਦੀ ਕਹਾਣੀ ਸੁਣਾ ਕੇ ਲੋਹੜੀ ਨਾਲ ਸਬੰਧਤ ਇਤਿਹਾਸ ਸੁਣਾਇਆ । ਉਹਨਾਂ ਕਿਹਾ ਕਿ ਅੱਜ ਵੀ ਲੋਕ ਗੀਤਾਂ ਰਾਹੀ ਦੁੱਲਾ ਭੱਟੀ ਲੋਕਾਂ ਦੇ ਮਨਾਂ ਵਿੱਚ ਵਸਦਾ ਹੈ । ਉਹਨਾਂ ਕਿ ਦੁੱਲਾਂ ਸ਼ਾਹੂਕਾਰਾਂ ਤੋ ਸਮਾਨ ਲੁੱਟ ਕੇ ਗਰੀਬ ਪ੍ਰੀਵਾਰਾਂ ਦੀਆਂ ਕੁੜੀਆਂ ਦੀਆਂ ਸ਼ਾਦੀਆਂ ਤੇ ਖਰਚ ਕਰ ਦਿੰਦਾ ਸੀ । ਉਸ ਦੇ ਕੀਤੇ ਲੋਕ ਭਲਾਈ ਦੇ ਕੰਮ ਅੱਜ ਵੀ ਲੋਕ ਗੀਤਾਂ ਰਾਹੀ ਫਿਜਾ ਉੱਚ ਗੂੰਜਦੇ ਹਨ । ਇਸ ਮੌਕੇ ਲੋਹੜੀ ਦੇ ਗੀਤ ਸੁੰਦਰ ਮੁੰਦਰੀ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ , ਆਦਿ ਗੀਤ ਗਾਏ । ਇਸ ਮੌਕੇ ਮੁਹੁੱਲੇ ਦੇ ਬੁਜਰਗ ਤੇ ਜਵਾਨ ਸਭ ਨੇ ਵਾਰੀ ਵਾਰੀ ਆਪੋ ਆਪਣੇ ਪ੍ਰਵਾਰਾਂ ਨਾਲ ਮਿਲ ਕੇ ਨੱਚ ਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ । ਬੁਜਰਗ ਮਾਤਾ ਕੁਲਵਿੰਦਰ ਕੌਰ ਦੋਦਾ ਨੇ ਗਿੱਧੇ ਦੌਰਾਨ ਬੋਲੀਆ ਪਾ ਕੇ ਪੰਜਾਬੀ ਵਿਰਾਸਤ ਦੀ ਝਲਕ ਜਿੰਦਾ ਰੱਖੀ । ਦੇਰ ਸ਼ਾਮ ਤੱਕ ਚੱਲੇ ਇਸ ਤਿਉਹਾਰ ਵਿੱਚ ਸਭ ਨੇ ਮੂੰਗਫਲੀ, ਗੱਚਕ, ਰੇਵੜੀ ਤੇ ਗੁੜ ਇੱਕ ਦੂਜੇ ਨੂੰ ਵੰਡਿਆ । ਇਸ ਮੌਕੇ ਆਸਟਰੇਲੀਆ ਤੋਂ ਆਏ ਰਵਿੰਦਰ ਪਾਲ ਨੇ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ । ਇਸ ਮਕੇ ਨਰਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਮਾਨ, ਪਰਦੀਪ ਸਿੰਘ, ਮਹਿੰਦਰ ਸਿੰਘ, ਰੂਪ ਸਿੰਘ, ਭੋਲਾ ਸਿੰਘ, ਨਛੱਤਰ ਸਿੰਘ, ਜਗਸੀਰ ਸਿੰਘ,ਦੀਨ ਦਿਆਲ, ਪਰਦੀਪ ਸ਼ਰਾਂ, ਸੁਖਦੇਵ ਸਿੰਘ ਸੂਬੇਦਾਰ, ਬਲਕਾਰ ਸਿੰਘ, ਦੀਪੀ ਸ਼ਰਮਾਂ, ਜਸ਼ਨ ਸ਼ਰਮਾਂ, ਦੀਪੂ ਸ਼ਰਮਾਂ, ਗੁਰਤੇਜ ਸਿੰਘ, ਇੰਦਰ ਸਿੰਘ, ਬੱਬਲ ਸਿੰਘ, ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਕੌਰ, ਕੁਲਵੰਤ ਕੌਰ,ਕਾਂਤਾ ਸ਼ਰਮਾਂ,ਸੀਤਾ ਕੌਰ, ਗੁਰਕੀਰਤ ਕੌਰਅਮਰਜੀਤ ਕੌਰ, ਗੁਰਮੀਤ ਕੌਰ, ਮਨਿੰਦਰ ਕੌਰ, ਜਸਮੀਤ ਕੌਰ,ਚਰਨਜੀਤ ਕੌਰ, ਨੀਲਮ ਸ਼ਰਮਾਂ, ਹਰਦੀਪ ਕੌਰ, ਰਵਿੰਦਰ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜਿਰ ਸਨ।

Welcome to Punjabi Akhbar

Install Punjabi Akhbar
×
Enable Notifications    OK No thanks