ਤਿਰਛੀ ਨਜ਼ਰ :ਨਿਊ ਯਾਰਕ ਰੈਡੀਸਨ ਸਕੁਏਅਰ ਦਾ ਸੁਨੇਹਾ-ਪਹਿਲੇ ਸਿਆਸੀ ਰੌਕ ਸਟਾਰ ਬਣੇ ਮੋਦੀ

Modi-at-madison001

ਅਮਰੀਕਾ ਦੇ ਨਿਊ ਯਾਰਕ ਸ਼ਹਿਰ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਜਿਸ ਨੇ ਸੁਣਿਆ ਹੋਇਆ ਹੋਵੇਗਾ , ਉਹ ਜ਼ਰੂਰ ਉਕਸਾਹਕ ਵਿੱਚ ਆਇਆ ਹੋਵੇਗਾ , ਕਿਸੇ ਨਾ ਕਿਸੇ ਪੱਧਰ ਤੇ ਭਾਵੁਕ ਵੀ ਹੋਇਆ ਹੋਵੇਗਾ। ਭਾਸ਼ਣ ਸੁਣਨ ਵਾਲਾ ਭਾਵੇਂ ਮੈਡੀਸਨ ਸਕੁਐਰ ਵਿੱਚ ਬੈਠਾ ਸੀ , ਜਾਂ ਇੰਡੀਆ ਜਾਣ ਬਾਕੀ ਦੇ 79 ਮੁਲਕਾਂ ਵਿਚ ਟੀ ਵੀ ਅੱਗੇ ਬੈਠਾ ਮੋਦੀ ਦਾ ਲਾਈਵ ਭਾਸ਼ਣ ਸੁਣ ਰਿਹਾ ਸੀ ,ਉਹ ਕਿਸੇ ਭਾਰਤੀ ਨੀਤਾ  ਦੇ ਅਜਿਹੇ ਸ਼ੋਅ ਤੇ ਹੈਰਾਨ  ਵੀ ਹੋਇਆ ਹੋਵੇਗਾ ਤੇ ਖ਼ੁਸ਼ ਵੀ ।ਮੋਦੀ ਦੇ ਕੱਟੜ ਵਿਰੋਧੀ ਵੀ ਜ਼ਰੂਰ ਪਰੇਸ਼ਾਨ ਹੋਏ ਹੋਣਗੇ, ਬੇਵਸੀ ਅਤੇ ਮਾਯੂਸੀ ਦਾ ਸ਼ਿਕਾਰ ਹੋਏ ਹੋਣਗੇ।

ਉੱਥੇ ਬੈਠੇ 18000 ਤੋਂ ਵੱਧ ਇੰਡੋ-ਅਮਰੀਕਨਾਂ  ਨੂੰ ਇੱਕ ਤਰ੍ਹਾਂ ਕੀਲ ਕੇ ਰੱਖ ਦੇਣ ਵਾਲੇ ਆਪਣੇ ਲੰਮੇ ਭਾਸ਼ਣ ਵਿਚ ਮੋਦੀ ਨੇ ਭਾਰਤ ਦੇ ਵਿਕਾਸ ਲਈ ਆਪਣਾ ਵਿਜ਼ਨ ਵੀ ਬਿਆਨਿਆ , ਛੋਟੇ ਮਸਲਿਆਂ ਤੋਂ ਲੈਕੇ ਮੰਗਲ ਗ੍ਰਹਿ ਤਕ ਪੁੱਜਣ ਬਾਰੇ ਆਪਣੀ ਅਤੇ ਆਪਣੀ ਸਰਕਾਰ ਦੀ ਪਹੁੰਚ ਵੀ ਬਿਆਨੀ, ਇਕੱ  ਜ਼ਿੰਮੇਵਾਰ ਅਤੇ ਪ੍ਰਤੀਬੱਧ ਅਤੇ ਜਵਾਬਦੇਹ ਨੇਤਾ ਬਣੇ ਰਹਿਣ ਦਾ ਅਹਿਦ ਵੀ ਲੋਕਾਂ ਸਾਹਮਣੇ ਕੀਤਾ ਅਤੇ ਸਭ ਤੋਂ  ਵੱਧ ਅਹਿਮ ਭਾਰਤੀ ਮੂਲ ਦੇ ਪਰਦੇਸੀਆਂ  ਦੀਆਂ ਕੁਝ  ਮੰਗਾ ਮੁਸ਼ਕਲਾਂ ਦੇ ਹੱਲ ਦੇ ਕੀਤੇ ਅਹਿਮ ਐਲਾਨ ਨੇ ਮੋਦੀ ਦਾ ਰਾਜਨੀਤਿਕ ਅਤੇ ਰਾਜ ਪ੍ਰਬੰਧਕੀ ਕੱਦ ਹੋਰ ਵੱਡਾ ਕਰ ਦਿੱਤਾ ਹੈ ਅਤੇ ਇਸ ਨੂੰ ਕੌਮਾਂਤਰੀ ਰੰਗਤ ਮਿਲ ਗਈ ਹੈ।ਇਸ ਤੋਂ ਪਹਿਲਾ ਨਾਂ ਤਾ ਕਦੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਜਾਂ ਕਿਸੇ ਭਾਰਤੀ ਸਿਆਸੀ ਨੇਤਾ ਨੂੰ ਪਰਦੇਸੀ ਭਾਰਤੀਆਂ ਦੇ ਇੰਨੇ ਵੱਡੇ ਇਕੱਠ ਵੱਲੋਂ ਮਾਣ-ਸਨਮਾਨ ਮਿਲਿਆ  ਅਤੇ ਨਾ ਹੀ ਕੋਈ  ਜਨ -ਨੇਤਾ  ਵਜੋਂ ਉਨ੍ਹਾ ਦੇ ਰੂ-ਬ-ਰੂ ਹੋਇਆ।ਪਹਿਲੀਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਜਾਂ ਨੇਤਾ ਨੂੰ ਇੱਕ ਸਿਆਸੀ ਰੌਕ ਸਟਾਰ ਵਾਲਾ ਦਰਜਾ ਮਿਲਿਆ ਹੈ ।

ਜਦੋਂ ਦੇ ਮੋਦੀ ਪ੍ਰਧਾਨ ਮੰਤਰੀ ਬਣੇ ਹਨ ,ਉਹ ਲਗਾਤਾਰ ਆਪਣੇ ਐਲਾਨਾਂ ਅਤੇ ਐੱਕਸ਼ਨਜ਼ ਰਾਹੀਂ ਆਪਣੇ ਆਪ ਨੂੰ ਜ਼ਮੀਨ ਨਾਲ ਜੁੜਿਆ,ਕਰਮਸ਼ੀਲ ਅਤੇ ਨਤੀਜਾ-ਮੁਖੀ ਲੋਕ-ਨੇਤਾ ਵਜੋਂ ਸਾਬਤ ਕਰਨ ਅਤੇ ਸਥਾਪਤ ਕਰਨ ਦਾ ਯਤਨ ਕਰ ਰਹੇ  ਨੇ । 28 ਸਤੰਬਰ ਨੂੰ ਮੈਡੀਸਨ ਸਕੁਏਅਰ ਵਿੱਚ ਲੋਕਾਂ  ਦਾ ਹੁੰਗਾਰਾ ਦਸ ਰਿਹਾ ਸੀ ਕਿ  ਅਮਰੀਕਾ -ਕੈਨੇਡਾ ਵਿਚ ਵਸੇ ਭਾਰਤੀਆਂ ਦੇ ਮਨਾਂ ਵਿਚ ਵੀ ਉਹ ਆਪਣੀ ਅਜਿਹੀ ਛਾਪ ਛੱਡਣ ਵਿਚ ਸਫਲ ਹੋਏ ਨੇ ।ਮੋਦੀ ਨੇ ਆਮ ਲੋਕਾਂ ਅਤੇ ਖ਼ਾਸ ਕਰਕੇ  ਨਾਲ ਆਪਣੇ ਆਪ ਨੂੰ ਕੁਨੈਕਟ ਕਰਨ ਦੀ ਕਮਾਲ ਦੀ ਹਾਸਲ ਕੀਤੀ ਆਪਣੀ ਮੁਹਾਰਤ ਦਾ ਸਿੱਕਾ ਹੁਣ ਸੱਤ-ਸਮੁੰਦਰੋਂ ਪਾਰ ਵੀ ਜਮਾ ਲਿਆ ਹੈ।

64 ਵਰ੍ਹੇ ਦੀ ਉਮਰ  ਦੇ ਬਾਵਜੂਦ  ਮੋਦੀ ਦੇਸ਼ -ਵਿਦੇਸ਼  ਵਿਚਲੀ ਨੌਜਵਾਨ ਪੀੜ੍ਹੀ ਲਈ ਇੱਕ ਨਵੀਂ ਆਸ  ਅਤੇ ਦੂਰ-ਦ੍ਰਿਸ਼ਟੀ ਦੀ  ਪ੍ਰੇਰਨਾ ਦੇਣ ਵਾਲੇ ਨੇਤਾ ਵਜੋਂ ਉੱਭਰ  ਰਹੇ ਨੇ।ਐਤਵਾਰ ਨੂੰ ਜਿਸ ਤਰ੍ਹਾਂ ਤਰ੍ਹਾਂ ਦੀ ਗਰਮਜੋਸ਼ੀ ਨਾਲ ਡਾਇਸਪੋਰਾ ਨੇ ਮੋਦੀ ਦਾ ਸਵਾਗਤ ਕੀਤਾ  ਅਤੇ ਉਨ੍ਹਾ ਨੂੰ ਜਿੰਨਾ ਹੁੰਗਾਰਾ ਦਿੱਤਾ , ਇਸ ਨੇ ਉਨ੍ਹਾ ਕੁਝ ਮੁੱਠੀ ਭਰ ਲੋਕਾਂ ਦੀ ਅਸਲੀਅਤ ਵੀ ਨੰਗੀ ਕਰ ਦਿੱਤੀ ਹੈ ਕਿ ਕਿੰਨੇ ਕੁ ਲੋਕ ਉਨਾਂ ਦੇ ਨਾਲ ਹਨ ਜੋ ਮੋਦੀ ਦੀ ਅਮਰੀਕਾ ਫੇਰੀ ਦਾ ਵਿਰੋਧ ਕਰ ਰਹੇ ਸਨ।

ਭਾਰਤੀ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਪਰਦੇਸੀ ਭਾਰਤੀਆਂ ਦੇ ਕੁਝ ਮਸਲਿਆਂ ਅਤੇ ਮੁਸ਼ਕਲਾਂ ਦੇ ਹੱਲ ਦੇ  ਐਲਾਨ ਅਤੇ ਫ਼ੈਸਲਿਆਂ  ਅਤੇ ਉਨ੍ਹਾ ਦੇ ਸੁਪਨਿਆਂ ਦਾ  ਇੰਡੀਆ ਵਿਕਸਤ ਕਰਨ ਦੀਆਂ ਬਹੁਤ ਵੱਡੀਆਂ ਆਸਾ- ਉਮੀਦਾਂ ਮੋਦੀ ਨੇ ਜਗਾ ਦਿਤੀਆਂ ਨੇ , ਹੁਣ ਨਿਬੇੜਾ ਅਮਲ ਰਾਹੀਂ ਹੋਵੇਗਾ ਕਿ ਕੀ ਉਹ ਖ਼ੁਦ ਇਸ ਤੇ ਪੂਰੇ ਉਤਰਦੇ ਹਨ ਅਤੇ ਆਪਣੇ ਮੁਲਕ ਨੂੰ ਇਸ ਦਿਸ਼ਾਂ ਵਿਚ ਤੋੜਨ ਵਿਚ ਕਿੰਨਾ ਕੁ ਸਫਲ ਹੁੰਦੇ ਨੇ ।

ਇੱਕ ਗੱਲ ਹੋਰ-ਜੋ ਕੁਝ ਐਤਵਾਰ ਨੂੰ ਮੈਡੀਸਨ ਸਕੁਏਰ ਵਿੱਚ ਹੋਇਆ , ਇਹ ਵੀ ਕੇਵਲ ਆਪ ਮੁਹਾਰੇ  ਅਤੇ ਬਿਨਾਂ ਤਰਤੀਬ ਤੋਂ ਨਹੀਂ ਹੋਇਆ।ਅਗਸਤ-ਸਤੰਬਰ ਮਹੀਨੇ ਦੌਰਾਨ  ਆਪਣੀ ਅਮਰੀਕਾ ਫੇਰੀ ਕਰਨ ਮੈਨੂੰ ਜ਼ਾਤੀ ਤੌਰ ਤੇ ਇਸ  ਗੱਲ ਦੀ ਜਾਣਕਾਰੀ ਹੈ ਕਿ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾ ਬੀ ਜੇ ਪੀ ਦੇ ਨੇਤਾਵਾਂ ਅਤੇ ਕਰਿੰਦਿਆਂ, ਉੱਤਰੀ ਅਮਰੀਕਾ ਵਿਚਲੇ ਮੋਦੀ ਸਮਰਥਕਾਂ ਅਤੇ ਭਾਰਤ ਸਰਕਾਰ  ਦੇ ਵਿਦੇਸ਼ੀ ਕਰਿੰਦਿਆਂ ਨੇ ਇਸ ਲਈ ਲੰਮੀ ਅਤੇ ਬੇ-ਐਲਾਨੀ ਐਕਸਰਸਾਈਜ਼ ਕੀਤੀ ਜਿਸ ਦੌਰਾਨ ਡਾਇਸਪੋਰਾ ਦੇ ਫੀਡਬੈਕ ਤੇ ਬਹੁਤ ਜ਼ੋਰ ਦਿੱਤਾ ਗਿਆ।ਪ੍ਰਵਾਸੀ ਮੀਡੀਆ ਨੂੰ ਵੀ ਭਰੋਸੇ ਵਿਚ ਲੈਣ ਲਈ ਠੋਸ ਯਤਨ ਕੀਤੇ ਗਏ ।ਇਸ ਸਾਰੀ ਕਾਰਵਾਈ ਸਲੀਕੇ , ਸਿਆਣਪ ਵਿਉਂਤਬੱਧ  ਢੰਗ  ਨਾਲ ਕੀਤੀ ਗਈ ।ਸਿਆਸੀ ਵਾ -ਵੇਲਾ ਖੜ੍ਹਾ ਕਰਨ ਤੋਂ ਬਿਨਾਂ ਕੀਤੀ ਗਈ।

ਉਹ ਰਣਨੀਤੀ ਜੋ ਅਕਾਲੀ ਦਲ ਦੀ ਲੀਡਰਸ਼ਿਪ ਨੇ ਨਾ ਕਦੇ ਸੋਚੀ, ਨਾ ਇਸ ਤਰ੍ਹਾਂ ਕਦੇ ਪਲੈਨ ਕੀਤੀ  ਅਤੇ ਨਾਹੀ ਅਮਲ ਵਿਚ ਲਿਆਂਦੀ ਜਿਸ ਕਾਰਨ ਹੀ ਅਕਾਲੀ ਦਲ ਦਾ ਵਿਦੇਸ਼ੀ ਆਧਾਰ ਸਿਰਫ਼ ਸੁੰਗੜਿਆ ਹੀ ਨਹੀਂ ਸਗੋਂ ਅਕਾਲੀ ਲੀਡਰਸ਼ਿਪ ਨੂੰ ਵੱਡੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ ।

ਉਂਝ ਅਹਿਮ ਮੁੱਦਾ ਇਹ ਵੀ  ਹੈ ਕਿ ਡਾਇਸਪੋਰਾ ਨੂੰ ਪ੍ਰਭਾਵਤ ਕਰਨ ਲਈ  ਭਰਿਸ਼ਟਾਚਾਰ ਅਤੇ ਵੰਸ਼ਵਾਦ  ਦੇ ਦਾਗ ਤੋਂ ਮੁਕਤ ਕਿਰਦਾਰ ਵਾਲਾ ਮੋਦੀ ਵਰਗੇ ਨੇਤਾ ਦਾ ਵੀ ਹੋਣਾ ਵੀ ਜ਼ਰੂਰੀ ਹੈ ।

ਮੈ ਆਪਣੇ ਪਾਠਕਾਂ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਰਿਹਾਂ ਹਾਂ  ਕਿ ਉੱਤਰੀ ਅਮਰੀਕਾ ਦੇ ਸਿੱਖਾਂ ਦਾ ਇੱਕ ਹਿੱਸਾ ਹਨ ਅਕਾਲੀ ਦਲ  ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਬੀ ਜੇ ਪੀ ਝੁਕ ਰਿਹਾ  ਹੈ , ਇਸ ਪਾਰਟੀ ਨਾਲ ਜੁੜ ਰਿਹਾ ਹੈ ਅਤੇ ਮੋਦੀ ਸਮਰਥਕ ਬਣ ਰਿਹਾ ਹੈ।ਬੀ ਜੇ ਪੀ  ਅਤੇ ਮੋਦੀ ਸਰਕਾਰ ਨੇ ਨੇਤਾਵਾਂ ਨੇ ਸਿੱਖ ਡਾਇਸਪੋਰਾ ਦੀ ਵੀ ਫੀਡ ਬੈਕ ਹਾਸਲ ਕਰਨ ਤੇ ਜ਼ੋਰ ਦਿੱਤਾ ਸੀ ਕਿਓਂਕਿ ਸਿੱਖ ਅਤੇ ਬਾਕੀ ਪੰਜਾਬੀ ਬਹੁਤ ਵੱਡੀ ਗਿਣਤੀ ਵਿਚ ਹਨ ਅਤੇ ਉਨ੍ਹਾ ਦੇ ਕੁਝ ਅਹਿਮ ਮਸਲੇ  ਅਤੇ ਮੁਸ਼ਕਲਾਂ ਬਾਕੀ ਭਾਰਤੀਆਂ ਨਾਲੋਂ ਨੇਵਕਲੀਆਂ ਹਨ ।ਮੋਦੀ ਨੇ ਸਿੱਖਾਂ  ਦੇ ਵੱਖ  ਨੁਮਾਇੰਦਿਆਂ ਨਾਲ ਖ਼ੁਦ ਵੀ ਮਿਲਣੀਆਂ ਕੀਤੀਆਂ ਹਨ, ਉਨ੍ਹਾ ਨੂੰ ਸੁਣਿਆ ਹੈ – ਦੇਖਣਾ ਇਹ ਹੈ ਕਿ ਹੁਣ ਇਨ੍ਹਾ ਦਾ ਸਿੱਟਾ ਕੀ ਨਿਕਲਦਾ ਹੈ।

ਅਮਰੀਕਾ ਨਾਲ ਦੁਵੱਲੀ ਗੱਲਬਾਤ ਵਿਚ ਅਤੇ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਮੋਦੀ ਨੇ ਆਪਣੀ ਇਸ ਫੇਰੀ ਦੌਰਾਨ ਇੰਡੀਆ ਲਈ ਕੀ ਹਾਸਲ ਕੀਤਾ , ਇਹ ਨਤੀਜਾ ਅਜੇ ਸਾਹਮਣੇ ਆਏਗਾ ਪਰ ਇਹ ਹਕੀਕਤ ਹੈ ਕਿ ਮੋਦੀ ਘੱਟੋ ਘੱਟ- ਅਮਰੀਕਾ-ਕੈਨੇਡਾ ਵਿਚ ਵੱਸੇ ਭਾਰਤੀ ਮੂਲ ਦੇ  ਲੋਕਾਂ ਦੇ ਇੱਕ ਵੱਡੇ ਹਿੱਸੇ ਦਾ ਮਨ ਜਿੱਤਣ ਵਿਚ ਜ਼ਰੂਰ ਸਫਲ ਹੋਏ  ਨੇ ।

ਪਰ ਇਸ ਚੰਗੀ ਸ਼ੁਰੂਆਤ ਦੀ ਆਸ ਦੇ ਬਾਵਜੂਦ ਅਜੇ ਵੀ ਬਹੁਤ ਅਹਿਮ ਸਵਾਲ ਅਤੇ ਖ਼ਦਸ਼ੇ ਖੜ੍ਹੇ ਹਨ ਕਿ ਕਿਸੇ ਨੇਤਾ  ਜਾਂ ਉਸਦੀ ਟੀਮ  ਦੀ ਨੇਕ  ਨੀਅਤ ਹੋਣ ਦੇ ਬਾਵਜੂਦ ਵੀ ਇੰਡੀਆ ਵਿਚ ਐਲਾਨ , ਬਿਆਨ ਅਤੇ ਵਾਅਦੇ ਲਾਗੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ। ਇਹ ਇੱਕ ਲੰਮੀ ਅਤੇ ਗੁੰਝਲਦਾਰ ਹੈ ।ਫਿਰ ਵੀ ਸਾਨੂੰ ਆਸ਼ਾਵਾਦੀ ਹੀ ਹੋਣਾ ਚਾਹੀਦਾ ਹੈ ।

Welcome to Punjabi Akhbar

Install Punjabi Akhbar
×