ਆਪਣਾ ਮੰਦਰ ਬਣਾਏ ਜਾਣ ਤੋਂ ਪ੍ਰਧਾਨ ਮੰਤਰੀ ਮੋਦੀ ਹੋਏ ਦੁਖੀ

modimandirਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਮਰਥਕਾਂ ਦੁਆਰਾ ਗੁਜਰਾਤ ਦੇ ਰਾਜਕੋਟ ‘ਚ ਉਨ੍ਹਾਂ ਦਾ ਮੰਦਰ ਬਣਾਏ ਜਾਣ ‘ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਖ਼ਬਰ ਨੂੰ ਹੈਰਾਨ ਕਰਨ ਵਾਲਾ ਅਤੇ ਭਾਰਤ ਦੀਆਂ ਮਹਾਨ ਪਰੰਪਰਾਵਾਂ ਦੇ ਖਿਲਾਫ ਦੱਸਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਕਿਸੇ ਇਨਸਾਨ ਦਾ ਮੰਦਰ ਬਣਾਉਣਾ ਸਾਡੀ ਸਭਿਅਤਾ ਨਹੀਂ ਹੈ, ਮੰਦਰ ਬਣਾਉਣ ਤੋਂ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ‘ਚ ਲਿਖਿਆ ਕਿ ਜੇ ਲੋਕਾਂ ਕੋਲ ਸਮਾਂ ਤੇ ਸਰੋਤ ਹਨ ਤਾਂ ਉਸ ਨੂੰ ‘ਸਵੱਛ ਭਾਰਤ’ ਅਭਿਆਨ ਦੇ ਸੁਪਨੇ ਨੂੰ ਪੂਰਾ ਕਰਨ ‘ਚ ਲਗਾਉਣ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕਾਂ ਨੇ ਰਾਜਕੋਟ ‘ਚ ਉਨ੍ਹਾਂ ਦੇ ਲਈ ਇਕ ਮੰਦਰ ਬਣਾਇਆ ਹੈ ਤੇ ਮੰਦਰ ‘ਚ ਮੋਦੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ।