ਭਾਰਤੀ ਨਾਗਰਿਕ ਜਹਾਜ ਵਿੱਚ ਹੁੜਦੰਗ ਮਚਾਉਣ ਦੇ ਦੋਸ਼ ਹੇਠ ਗ੍ਰਿਫਤਾਰ, ਜਹਾਜ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਨਿਊਯਾਰਕ— ਬੀਤੇ ਦਿਨ ਇਕ ਭਾਰਤੀ ਨਾਗਰਿਕ ਵੱਲੋ ਜਹਾਜ ਵਿੱਚ ਹੁੜਦੰਗ ਤੇ ਸਟਾਫ ਨਾਲ ਲੜਾਈ ਝਗੜਾ ਕਰਨ ਕਰਕੇ ਏਅਰ ਫਰਾਂਸ ਦੀ ਫਲਾਇਟ ਜੋ ਕਿ ਪੇਰਿਸ ਤੋ ਨਵੀਂ ਦਿੱਲੀ (ਭਾਰਤ) ਨੂੰ  ਜਾ ਰਹੀ ਸੀ ਨੂੰ ਐਮਰਜੰਸੀ ਲੈਂਡਿੰਗ ਕਰਵਾਕੇ ਬੁਲਗਾਰੀਆ ਵਿਖੇਂ ਉਤਾਰਨਾ ਪਿਆ । ਇਸਤੇ ਬਾਅਦ ਸਬੰਧਤ ਯਾਤਰੀ ਜਿਸਨੂੰ ਮੋਦੀ ਸਮਰਥੱਕ ਦੱਸਿਆ ਜਾ ਰਿਹਾ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਲੜਾਈ ਝਗੜੇ ਦੀ ਸ਼ੁਰੂਆਤ ਇਸ ਯਾਤਰੀ ਵੱਲੋ ਜਹਾਜ ਵਿੱਚ ਮੌਜੂਦ ਹੋਰਨਾਂ ਯਾਤਰੀਆ ਨਾਲ ਬਹਿਸ ਤੋ ਬਾਅਦ ਹੋਈ ਅਤੇ ਇਸਤੇ ਬਾਅਦ ਇਸ ਯਾਤਰੀ ਵੱਲੋ ਜਹਾਜ ਦੇ ਅਮਲੇ ਨਾਲ ਵੀ ਲੜਾਈ ਝਗੜਾ ਕੀਤਾ ਗਿਆ ਸੀ। ਇਸ ਯਾਤਰੀ ਨੂੰ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾਕੇ ਗ੍ਰਿਫਤਾਰ ਕਰ ਲਿਆ ਗਿਆ ਹੈ । ਦੋਸ਼ੀ ਦੇ ਦੋਸ ਸਾਬਤ ਹੋਣ ਤੇ ਉਸ ਨੂੰ 10 ਸਾਲ ਦੀ ਕੈਦ ਵੀ ਹੋ ਸਕਦੀ ਹੈ

Install Punjabi Akhbar App

Install
×