ਮੋਦੀ ਨੇ ਨਿਪਾਲ ਦੇ ਰਾਸ਼ਟਰਪਤੀ ਨਾਲ ਦੋਪੱਖੀ ਮੁੱਦਿਆਂ ‘ਤੇ ਚਰਚਾ ਕੀਤੀ

narender-modi_1ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਨਾਲ ਦੋਪੱਖੀ ਮੁੱਦਿਆਂ ‘ਤੇ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਰਾਮ ਬਰਨ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਤੇ ਭਾਰਤ-ਨਿਪਾਲ ਦੇ ਉੱਘੇ ਅਧਿਕਾਰੀ ਵੀ ਇਸ ਮੁਲਾਕਾਤ ਦੌਰਾਨ ਮੌਜੂਦ ਸਨ। ਸ੍ਰੀ ਮੋਦੀ ਦੀ ਦੋ ਦਿਨਾ ਨਿਪਾਲ ਯਾਤਰਾ ਅੱਜ ਖ਼ਤਮ ਹੋ ਰਹੀ ਹੈ। ਉਨ੍ਹਾਂ ਰਾਮ ਬਰਨ ਨਾਲ ਮੁਲਾਕਾਤ ਤੋਂ ਪਹਿਲੇ ਪਸ਼ੂਪਤੀਨਾਥ ਮੰਦਿਰ ਦੇ ਦਰਸ਼ਨ ਕੀਤੇ ਤੇ ਮੰਦਿਰ ਦੇ ਅੰਦਰ ਧਰਮਸ਼ਾਲਾ ਨਿਰਮਾਣ ਲਈ 25 ਕਰੋੜ ਰੁਪਏ ਦੀ ਗਰਾਂਟ ਦਿੱਤੀ।