ਮੋਦੀ ਦਾ ਨਿਪਾਲ ਦੌਰਾ ਛੋਟਾ ਹੋਣ ਕਾਰਨ ਸੜਕਾਂ ‘ਤੇ ਉਤਰੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਕਪੁਰ (ਨਿਪਾਲ) ਯਾਤਰਾ ਰੱਦ ਕੀਤੇ ਜਾਣ ਕਾਰਨ ਉਥੋਂ ਦੇ ਸਿਆਸੀ ਹਲਕਿਆਂ ‘ਚ ਜਬਰਦਸਤ ਨਾਰਾਜ਼ਗੀ ਹੈ। ਮੋਦੀ ਦੇ ਪ੍ਰਸ਼ੰਸਕ ਇਥੇ ਵਿਰੋਧ-ਪ੍ਰਦਰਸ਼ਨ ‘ਤੇ ਉਤਰ ਆਏ ਹਨ। ਜਨਕਪੁਰ ਅਤੇ ਬੀਰਗੰਜ਼ ‘ਚ ਨਿਪਾਲ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇ ਬਾਜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 18ਵੀਂ ਸਾਰਕ ਸੰਮੇਲਨ ‘ਚ ਹਿੱਸਾ ਲੈਣ ਲਈ ਅਗਲੇ ਹਫਤੇ ਨਿਪਾਲ ਜਾਣ ਵਾਲੇ ਹਨ। ਇਸ ਸਬੰਧ ‘ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਅੱਜ ਟਵੀਟ ਕਰਕੇ ਪ੍ਰਧਾਨ ਮੰਤਰੀ ਦੇ ਤਬਦੀਲ ਕੀਤੇ ਗਏ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਘਰੇਲੂ ਪ੍ਰੋਗਰਾਮ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਜਨਕਪੁਰ, ਲੁਮਬਿਨੀ ਅਤੇ ਮੁਕਤੀਨਾਥ ਨਹੀਂ ਜਾਣਗੇ। ਇਸ ਬਿਆਨ ਦੇ ਆਉਂਦੇ ਹੀ ਜਨਕਪੁਰ ਸਮੇਤ ਨੇਪਾਲ ਦੇ ਕਈ ਇਲਾਕਿਆਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਲਗੇ।