ਕਾਠਮੰਡੂ ‘ਚ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ਼ , ਨੇਪਾਲੀ ਪ੍ਰਧਾਨ ਮੰਤਰੀ ਕੋਇਰਾਲਾ ਨੇ ਕਰਾਈ ਮੁਲਾਕਾਤ

nawaj

ਕਾਠਮੰਡੂ ‘ਚ ਸਾਰਕ ਸੰਮੇਲਨ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਾਈ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਮੁਲਾਕਾਤ ਕਰਾਉਣ ਲਈ ਕੋਇਰਾਲਾ ਨੇ ਵਿਚੋਲੇ ਦੀ ਭੂਮਿਕਾ ਨਿਭਾਈ । ਦੋਵਾਂ ਵਿਚਕਾਰ ਕਰੀਬ ਪੰਜ ਮਿੰਟ ਗੱਲਬਾਤ ਹੋਈ । ਲੇਕਿਨ ਕੀ ਗੱਲਬਾਤ ਹੋਈ ਇਸ ਦਾ ਖ਼ੁਲਾਸਾ ਨਹੀਂ ਹੋਇਆ ਹੈ । ਇਸ ਮੁਲਾਕਾਤ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ।ਕਰ ਦਿੱਤਾ । ਬੈਠਕ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਜ਼ ਸ਼ਰੀਫ਼ ਦੀ ਅਣਦੇਖੀ ਕੀਤੀ । 18ਵਾਂ ਦਕਸ਼ੇਸ ਸਿਖਰ ਸੰਮੇਲਨ ਤਿੰਨ ਯੋਜਨਾਵਾਂ- ਬਿਜਲੀ ਦਾ ਇੱਕ ਗਰਿੱਡ ਅਤੇ ਬਿਜਲੀ ਵਪਾਰ , ਸੜਕ ਅਤੇ ਰੇਲ ਸੰਪਰਕ ਉੱਤੇ ਮਾਮਲਾ ਅਟਕ ਗਿਆ । ਪਾਕਿਸਤਾਨ ਨੇ ਕਿਹਾ ਕਿ ਉਸ ਨੇ ਇਨ੍ਹਾਂ ਯੋਜਨਾਵਾਂ ਨੂੰ ਲੈ ਕੇ ਹੁਣੇ ਅੰਦਰੂਨੀ ਕਾਰਵਾਈਆਂ ਨੂੰ ਪੂਰਾ ਨਹੀਂ ਕੀਤਾ ਹੈ । ਸੰਮੇਲਨ ਦੌਰਾਨ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹੁਸੀਨਾ ਅਤੇ ਭੁਟਾਨ ਦੇ ਪ੍ਰਧਾਨ ਮੰਤਰੀ ਤਸੇਰਿੰਗ ਟੋਬਗੇ ਨਾਲ ਮੁਲਾਕਾਤ ਵੀ ਕੀਤੀ । ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨਾਲ ਮੁਲਾਕਾਤ ਵੀ ਕੀਤੀ ।

 

Install Punjabi Akhbar App

Install
×