ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ‘ਤੇ ਭੜਕੀ ਮਮਤਾ ਬੈਨਰਜੀ

ਕੋਲਕਾਤਾ, 22 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਫਾਨ ਤੂਫ਼ਾਨ ਤੋਂ ਤਬਾਹ ਹੋਏ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਦਾ ਹਵਾਈ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਭੜਕ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਨੁਕਸਾਨ ਇਕ ਲੱਖ ਕਰੋੜ ਦਾ ਹੋਇਆ ਹੈ ਤੇ ਪੈਕੇਜ ਸਿਰਫ਼ ਇਕ ਹਜ਼ਾਰ ਕਰੋੜ ਦਾ ਦਿੱਤਾ ਜਾ ਰਿਹਾ ਹੈ।

ਧੰਨਵਾਦ ਸਹਿਤ (ਅਜੀਤ)