ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਾਸੀਆਂ ਨੂੰ ਪੇਸ਼ ਆਈ ਔਖਿਆਈ ਲਈ ਮੰਗੀ ਮੁਆਫੀ, ਸਕੂਲ ਬੰਦ ਰਹਿਣ ‘ਤੇ ਜਤਾਇਆ ਖੇਦ

modi150911ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਪੇਸ਼ ਆਈਆਂ ਮੁਸ਼ਕਲਾਂ ‘ਤੇ ਖੇਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟਰ ‘ਤੇ ਇਸ ਸਬੰਧ ‘ਚ ਲਿਖਿਆ। ਉਨ੍ਹਾਂ ਨੇ ਸਕੂਲ ਬੰਦ ਰਹਿਣ ‘ਤੇ ਵੀ ਅਫਸੋਸ ਪ੍ਰਗਟ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਅਜਿਹੇ ਇੰਤਜਾਮ ਕੀਤੇ ਜਿਸ ਨਾਲ ਆਮ ਜਨਤਾ ਦੀ ਰੋਜਾਨਾ ਜਿੰਦਗੀ ਦੀ ਰਫਤਾਰ ਨੂੰ ਮੱਠੀ ਪਈ।