ਸਰਕਾਰ ਦਾ ਦਾਅਵਾ ਜੇ ਲਾਕਡਾਊਨ ਨਾ ਹੁੰਦਾ ਤਾਂ ਹੁਣ ਤੱਕ ਹੁੰਦੇ 70 ਲੱਖ ਕੋਰੋਨਾ ਕੇਸ

ਸਿਹਤ ਮੰਤਰਾਲਾ ਦੀ ਸਾਂਝੀ ਪ੍ਰੈਸ ਕਾਨਫਰੰਸ ‘ਚ ਕੇਂਦਰ ਸਰਕਾਰ ਵਲੋਂ ਦੱਸਿਆ ਕਿ ਜੇ ਦੇਸ਼ ਵਿਚ ਲਾਕਡਾਊਨ ਨਾ ਹੁੰਦਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈਂਦੇ। ਅੰਕੜਾ ਵਿਭਾਗ ਮੁਤਾਬਿਕ ਲਾਕਡਾਊਨ ਨਹੀਂ ਹੁੰਦਾ ਤਾਂ ਦੇਸ਼ ‘ਚ ਅੱਜ ਕੋਰੋਨਾ ਦੇ 36 ਤੋਂ 70 ਲੱਖ ਵਿਚਕਾਰ ਮਾਮਲੇ ਹੋ ਸਕਦੇ ਸਨ। ਲਾਕਡਾਊਨ ਦੇ ਚਲਦਿਆਂ 50 ਹਜ਼ਾਰ ਤੋਂ ਵੱਧ ਲੋਕਾਂ ਜਿੰਦਗੀ ਬਚਾਈ ਗਈ। ਕੋਵਿਡ ਦੇ 23 ਲੱਖ ਮਾਮਲੇ ਟਾਲੇ ਗਏ ਹਨ। ਲਾਕਡਾਊਨ ਦੀ ਵਜ੍ਹਾ ਕਾਰਨ 14 – 29 ਲੱਖ ਕੋਵਿਡ ਕੇਸ ਤੇ 37 – 78 ਹਜ਼ਾਰ ਲੋਕਾਂ ਦਾ ਜੀਵਨ ਬਚਾਇਆ ਗਿਆ।

ਧੰਨਵਾਦ ਸਹਿਤ (ਅਜੀਤ)