ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ

464499-modi7
ਵੱਖ ਹਲਕਿਆੰ ਵਲੋੰ ਨਰਿੰਦਰ ਮੋਦੀ ਸਰਕਾਰ ਦੇ ਦੋ ਸਾਲਾੰ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕੀਤਾ ਜਾਣ ਲੱਗ ਪਿਆ ਹੈ.ਮੋਦੀ ਸਰਕਾਰ ਦੇ ਸਮੁੱਚੇ ਕਾਰਜਾੰ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ ਜੋ ਇੱਕ ਲੇਖ ਵਿੱਚ ਨਹੀੰ ਸਮੇਟਿਆ ਜਾ ਸਕਦਾ.ਇਸ ਲਈ ਅਸੀੰ ਇੱਥੇ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਨੰੂ ਲੈ ਕੇ ਚਰਚਾ ਕਰਾੰਗੇ.ਇਹ ਇਸ ਲਈ ਵੀ ਜਰੂਰੀ ਹੈ ਕਿ ਨਰਿੰਦਰ ਮੋਦੀ ਨੇ ਇਸ ਵਲ ਸਹੁੰ ਚੁੱਕਣ ਤੋੰ ਪਹਿਲਾੰ ਹੀ ਉਚੇਚਾ ਧਿਆਨ ਦੇਣਾ ਅਰੰਭ ਕਰ ਦਿੱਤਾ ਸੀ.ਜਿਸ ਤਰਾੰ ਸ਼ਿਰੀ ਮੋਦੀ ਨੇ ਬਤੌਰ ਪੀ ਐਮ ਸਹੁੰ ਚੁੱਕਣ ਸਮੇੰ ਤਮਾਮ ਗੁਆੰਢੀ ਦੇਸ਼ਾੰ ਦੇ ਮੁਖੀਆੰ ਨੰੂ ਸੱਦਾ ਪੱਤਰ ਭੇਜ ਕੇ ਬੁਲਾਇਆ ਉਸ ਨੇ ਦੇਸ਼ ਵਾਸੀਆੰੰ ਨੰੂ ਅਹਿਸਾਸ ਕਰਵਾ ਦਿੱਤਾ ਕਿ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਕੁੱਝ ਨਾੰ ਕੁੱਝ ਚਮਤਕਾਰ ਜਰੂਰ ਹੋਵੇਗਾ.ਵਿਰੋਧੀ ਧਿਰ ਵਿੱਚ ਰਹਿੰਦਿਆੰ, ਪਾਕਿਸਤਾਨ ਦੀ ਅਲੋਚਨਾ ਕਰਨ ਦਾ ਕੋਈ ਮੌਕਾ ਨਾ ਗੁਆਉਣ ਵਾਲੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਨਵਾਜ ਸ਼ਰੀਫ ਦੀ ਮੌਜੂਦਗੀ ਨੇ ਿੲਸ ਧਾਰਨਾ ਨੰੂ ਹੋਰ ਬਲ ਦਿੱਤਾ ਕਿ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਗਾਜ ਅੱਛਾ ਹੋਣ ਜਾ ਰਿਹਾ ਹੈ.ਉਸ ਸਮੇੰ ਹੋ ਰਹੇ ਆਗਾਜ ਦੇ ਅੰਜਾਮ ਦਾ ਕਿਸੇ ਨੰੂ ਨਹੀੰ ਪਤਾ ਸੀ ਕਿ ਕੀ ਹੋਵਗਾ ? ਪੀ ਐਮ ਦਫਤਰ ਦਾ ਕਾਰਜ ਭਾਰ ਸੰਭਾਲਦਿਆੰ ਹੀ ਮੋਦੀ ਜੀ ਨੇ ਵਿਸ਼ਵ ਯਾਤਰਾ ਅਰੰਭ ਕਰ ਦਿੱਤੀ.ਇੱਥੋੰ ਤੱਕ ਕਿ ਇੱਕ ਇੱਕ ਸਫਰ ਦੌਰਾਨ 3-3, 4-4 ਦੇਸ਼ਾੰ ਵਿੱਚ ਹਾਜਰੀ ਲਵਾਉੰਦੇ ਰਹੇ .ਮੋਦੀ ਜੀ ਉੱਥੇ ਵੀ ਗਏ ਜਿੱਥੇ ਪਹਿਲਾੰ ਕੋਈ ਭਾਰਤੀ ਪੀ ਐਮ ਨਹੀੰ ਗਿਆ ਸੀ.ਪੀ ਐਮ ਦੇ ਵਿਦੇਸ਼ ਦੌਰੇ ਨੰੂ ਲੈ ਕੇ ਭਾਰਤੀ ਮੀਡੀਆ ਆਪਣੀ ਆਦਤ ਅਨੁਸਾਰ ਲੋੜੋੰ ਵੱਧ ਸਰਗਰਮ ਹੋ ਗਿਆ.ਮੀਡੀਆ ਦੀ ਇਸ ਸਰਗਰਮੀ ਨੇ ਲੋਕਾੰ ਦੀ ਵਿਦੇਸ਼ ਨੀਤੀ ਪਰਤੀ ਜਗਿਆਸਾ ਹੋਰ ਵਧਾ ਦਿੱਤੀ.ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵਲੋੰ ਮੋਦੀ ਦੇ ਕਸੀਦੇ ਪੜਨ ਦੇ ਬਾਵਯੂਦ ਜਦੋੰ ਵਿਦੇਸ਼ੀ ਮੀਡੀਆ ਨੇ ਨਰਿੰਦਰ ਮੋਦੀ ਨੰੂ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਤਾੰ ਚਿੰਤਕ ਹਲਕੇ ਤਾੰ ਸੁਚੇਤ ਹੋ ਗਏ ਸਨ ਪਰ ਦੇਸ਼ ਨੰੂ ਅਜੇ ਨਰਿੰਦਰ ਮੋਦੀ ਤੋੰ ਢੇਰ ਸਾਰੀਆੰ ਆਸਾੰ ਬਰਕਰਾਰ ਸਨ.ਜਿਸ ਦੇਸ਼ ਵਿੱਚ ਵੀ ਮੋਦੀ ਗਏ ਉਹਨਾੰ ਨੇ ਉੱਥੇ ਵਸਦੇ ਭਾਰਤੀਆੰ ਦੀਆੰ ਵੱਡੀਆੰ ਵਡੀਆੰ ਸਭਾਵਾੰ ਨੰੂ ਸੰਬੋਧਨ ਕੀਤਾ.ਇਹਨਾੰ ਸਭਾਵਾੰ ਵਿੱਚ ਹਜਾਰਾੰ ਲੋਕਾੰ ਨੇ ਸ਼ਿਰਕਤ ਕੀਤੀ.ਇਸ ਤੋੰ ਪਹਿਲਾੰ ਨਾ ਤਾੰ ਕਿਸੇ ਭਾਰਤੀ ਪਰਧਾਨ ਮੰਤਰੀ ਨੇ ਆਪੋ ਆਪਣੇ ਸਹੁੰ ਚੁੱਕ ਸਮਾਗਮਾੰ ਵਿੱਚ ਹੋਰ ਦੇਸ਼ਾੰ ਦੇ ਮੁਖੀਆੰ ਨੰੂ ਬੁਲਾਇਆ ਸੀ ਅਤੇ ਨਾ ਹੀ ਵਿਦੇਸ਼ਾੰ ਅੰਦਰ ਜਾ ਕੇ ਖੁੱਲੇ ਆਮ ਸਭਾਵਾੰ ਨੰੂ ਸੰਬੋਧਨ ਕੀਤਾ ਸੀ.ਪਹਿਲੇ ਪਧਾਨ ਮੰਤਰੀ ਭਾਰਤੀਆੰ ਨੰੂ ਮਿਲਦੇ ਜਰੂਰ ਸਨ ਪਰ ਵੱਖ ਵੱਖ ਵਫਦਾੰ ਦੇ ਰੂਪ ਵਿੱਚ.ਮੋਦੀ ਨੇ ਵਿਦੇਸ਼ਾੰ ਵਿੱਚ ਜਾ ਕੇ ਭਾਰਤ ਦੇ ਪੂਰਬ ਪਰਧਾਨ ਮੰਤਰੀਆੰ ਦੀ ਸ਼ਾਨ ਦੇ ਖਿਲਾਫ ਅਜਿਹੇ ਬਿਆਨ ਵੀ ਦਿੱਤੇ ਜਿਹਨਾੰ ਕਾਰਨ ਉਹਨਾੰ ਦੀ ਜੰਮ ਕੇ ਅਲੋਚਨਾ ਹੋਈ.ਿੲਸ ਬਿਅਨਬਾਜੀ ਨਾਲ ਲਾਭ ਤਾੰ ਕੋਈ ਨਾ ਹੋਇਆ, ਪੀ ਐਮ ਦੇ ਅਹੁਦੇ ਦੀ ਪਰਤਿਸ਼ਠਾ ਨੰੂ ਠੇਸ ਜਰੂਰ ਪਹੰੁਚੀ.
ਹੌਲੀ ਹੌਲੀ ਅਜਿਹਾ ਮਹਿਸੂਸ ਹੋਣ ਲੱਗਾ ਕਿ ਇਹ ਵਿਦੇਸ਼ੀ ਦੌਰਿਆੰ ਦਾ ਤਾਮ ਝਾਮ ਮਹਿਜ ਵਿਖਾਵਾ ਮਾਤਰ ਹੈ,ਜਿਸ ਵਿੱਚੋੰ ਤੱਤ ਰੂਪ ਗਾਇਬ ਹੈ.ਜਦੋੰ ਮੋਦੀ ਮਾਰਕਾ ਵਿਦੇਸ਼ ਨੀਤੀ ਦਾ ਸੱਚ ਸਾਹਮਣੇ ਆਉਣ ਲੱਗਾ ਤਾੰ ਉਹਨਾੰ ਲੋਕਾੰ ਨੰੂ ਘੋਰ ਨਿਰਾਸ਼ਾ ਹੋਣ ਲੱਗੀ ਜਿਹਨਾੰ ਨੰੂ ਮੋਦੀ ਦੀ ਵਿਦੇਸ਼ੀ ਨੀਤੀ ਤੋੰ ਕਾਫੀ ਆਸਾੰ ਸਨ. ਕਿਸੇ ਸਮੇੰ ਨੇਪਾਲ ਭਾਰਤ ਦੇ ਸਭ ਤੋੰ ਨੇੜੇ ਸੀ.ਹਰ ਔਖੀ ਘੜੀ ਵਿੱਚ ਭਾਰਤ ਵਲੋੰ ਇਸ ਦੇਸ਼ ਦੀ ਵਧ ਚੜ ਕੇ ਮਦਦ ਕੀਤੀ ਜਾੰਦੀ ਰਹੀ ਹੈ.ਕੁੱਝ ਸਮਾੰ ਪਹਿਲਾੰ ਉੱਥੇ ਆਏ ਭੂ-ਚਾਲ ਸਮੇ ਭਾਰਤ ਨੇ ਸਹਾਇਤਾ ਕਰਨ ਵਿੱਚ ਕੋਈ ਕਸਰ ਨਹੀ ਛੱਡੀ.ਫੇਰ ਕੀ ਕਾਰਨ ਹੈ ਕਿ ਨੇਪਾਲ ਨੇ ਆਪਣੇ ਦੂਤ ਨੰੂ ਭਾਰਤ ਵਿੱਚੋੰ ਵਾਪਸ ਬੁਲਾ ਲਿਆ ਹੈ.ਉਥੋੰ ਦੀ ਸਤਾਧਾਰੀ ਪਾਰਟੀ ਦੇ ਆਗੂ ਲਗਾਤਾਰ ਭਾਰਤ ਖਿਲਾਫ ਬਿਆਨਬਾਜੀ ਕਰ ਰਹੇ ਹਨ.ਨੇਪਾਲੀ ਕਾਗਰਸ ਨਾਲ ਵੀ ਸਾਡੇ ਸਬੰਧ ਅਜਿਹੇ ਨਹੀੰ ਰਹੇ ਕਿ ਅਸੀੰ ਮਧੇਸ਼ੀਆੰ ਦੇ ਮਾਮਲੇ ਵਿੱਚ ਆਪਣੀ ਗੱਲ ਮਨਵਾ ਸਕੀਏ.ਅੱਜ ਪਰਸਥਿਤੀਆੰ ਅਜਿਹੀਆੰ ਬਣ ਗਈਆੰ ਹਨ ਕਿ ਸਭ ਤੋੰ ਨਜਦੀਕੀ ਸਾਥੀ ਦੇਸ਼ ਸਾਥੋੰ ਦੂਰ ਜਾ ਰਿਹਾ ਹੈ.
ਿਸਰੀ ਲੰਕਾ ਅਤੇ ਮਾਲਦੀਵ ਨਾਲ ਵੀ ਸਥਿਤੀ ਲੱਗ ਭੱਗ ਅਜਿਹੀ ਹੀ ਹੈ.ਕਿਸੇ ਦੇਸ਼ ਨਾਲ ਕੋਈ ਖਾਸ ਗੱਲ ਬਾਤ ਚੱਲ ਰਹੀ ਹੋਵੇ ਅਜਿਹਾ ਵੀ ਪਰਤੀਤ ਨਹੀੰ ਹੋ ਰਿਹਾ.ਪਾਕਿਸਤਾਨ ਨਾਲ ਤਾੰ ਸਾਡੀ ਨੀਤੀ ਪੂਰੀ ਤਰਾੰ ਅਸਫਲ ਹੈ.ਕੂਟਨੀਤਕ ਪੱਖੋੰ ਅਸੀੰ ਪਾਕਿਸਤਾਨ ਤੋੰ ਵਾਰ ਵਾਰ ਮਾਤ ਖਾ ਰਹੇ ਹਾੰ.ਦੋਹਾੰ ਦੇਸ਼ਾੰ ਦੇ ਸਬੰਧਾੰ ਦੀ ਹਾਲਤ ‘ਪਲ ਵਿੱਚ ਤੋਲਾ ਪਲ ਵਿੱਚ ਮਾਸਾ’ ਵਾਲੀ ਬਣੀ ਰਹਿੰਦੀ ਹੈ.ਇੱਕ ਮਾਮੂਲੀ ਬਹਾਨੇ ਨੰੂ ਅਧਾਰ ਬਣਾ ਕੇ ਦੋਹਾੰ ਦੇਸ਼ਾੰ ਦਰਮਿਆਨ ਹੋਣ ਵਾਲੀ ਜਾ ਹੋ ਰਹੀ ਵਾਰਤਾ ਅਸੀੰ ਰੱਦ ਕਰ ਦਿੰਦੇ ਹਾੰ ਅਤੇ ਇੱਕ ਮਾਮੂਲੀ ਜਿਹੇ ਸੱਦੇ ਤੇ ਬਿਨਾੰ ਦੇਸ਼ ਨੰੂ ਦੱਸੇ ਕਾਬਲ ਤੋੰ ਲਹੌਰ ਪਹੁੰਚ  ਜਾੰਦੇ ਹਾੰ. ਇਸ ਤੋੰ ਸਾਬਤ ਹੁੰਦਾ ਹੈ ਕਿ ਸਾਡੀ ਵਿਦੇਸ਼ ਨੀਤੀ ਵਿੱਚ ਦੂਰਦਰਸ਼ਤਾ ਦੀ ਕਮੀ ਹੈ.ਇਸ ਤੋੰ ਇਲਾਵਾ ਮਹਾੰਸ਼ਕਤੀਆੰ ਨਾਲ ਸਬੰਧ ਮਜਬੂਤ ਕਰਨ ਦੇ ਨਾਮ ਹੇਠ ਤਕੜਾ ਅਡੰਬਰ ਰਚਿਆ ਗਿਆ.ਮੋਦੀ ਉਬਾਮਾ ਨੰੂ ਬਰਾਕ ਬਰਾਕ ਕਹਿ ਕੇ ਬੁਲਾ ਰਹੇ ਸਨ,ਚੀਨੀ ਰਾਸ਼ਟਰਪਤੀ ਦੇ ਨਾਲ ਝੂਲਾ ਝੂਲ ਰਹੇ ਸਨ.ਜਪਾਨ ਜਾਣ ਸਮੇੰ 30 ਬਿਲੀਅਨ ਡਾਲਰ,40  ਬਿਲੀਅਨ ਡਾਲਰ ਇੱਥੋੰ ਆਉਣਗੇ,ਉਥੋੰ ਆਉਣਗੇ ਦੀ ਰਟ ਲਗਾ ਰਹੇ ਸਨ ਪਰ ਆ ਕਿੱਥੋੰ ਰਹੇ ਹਨ ? ਕੁੱਝ ਪਤਾ ਹੀ ਨਹੀੰ.ਅਮਰੀਕਾ ਨਾਲ ਜਿੰਨੇ ਵੀ ਸਮਝੌਤੇ ਮੋਦੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਹਨ ਉਹਨਾੰ ‘ਚੋੰ ਕਿਸੇ ਦਾ ਵੀ ਠੋਸ ਰੂਪ ਅਜੇ ਤੱਕ ਸਾਹਮਣੇ ਨਹੀੰ ਆਇਆ.ਪਰਸਿੱਧ ਪਤਰਕਾਰ ਵੇਦ ਪਰਤਾਪ ਵੈਦਿਕ ਦੇ ਸ਼ਬਦਾੰ ਵਿੱਚ,” ਸੱਭ ਕੁੱਝ ਅਜੇ ਤੱਕ ਨਿਰਗੁਣ ਅਤੇ ਨਿਰਆਕਾਰ ਹੈ”.ਇਹਨਾੰ ਦੇਸ਼ਾੰ ਨਾਲ ਜਿਸ ਤਰਾੰ ਦੇ ਸਬੰਧ ਹੋਣੇ ਚਾਹੀਦੇ ਸਨ,ਉਹ ਨਹੀੰ ਹਨ.ਅਫਗਾਨਿਸਤਾਨ ਦੇ ਨਾਲ ਵੀ ਸਾਡੀ ਨੀਤੀ ਬੇਹੱਦ ਹਲਕੀ ਫੁਲਕੀ ਹੈ.ਉਥੋੰ ਦੇ ਨਿਰਮਾਣ ਕਾਰਜਾੰ ਉੱਤੇ 2 ਬਿਲੀਅਨ ਡਾਲਰ ਖਰਚਣ ਦੇ ਨਾਲ ਨਾਲ ਅਨੇਕਾੰ ਭਾਰਤੀ ਉੱਥੇ ਆਪਣੀ ਜਾਨ ਦੇ ਚੁੱਕੇ ਹਨ.ਇਸ ਦੇ ਬਾਵਯੂਦ ਭਾਰਤੀ ਹਾਕਮਾੰ ਦਾ ਉਥੋੰ ਦੀ ਸਰਕਾਰ ਅਤੇ ਵਿਰੋਧੀ ਧਿਰ ਉਤੇ ਕੋਈ ਪਰਭਾਵ ਨਹੀੰ ਹੈ.ਕਹਿਣ ਨੰੂ ਭਾਵੇੰ ਸਾਡੇ ਹਾਕਮ ਭਾਰਤ ਨੰੂ ਇਸ ਖਿੱਤੇ ਦੀ ਮਹਾੰ ਸ਼ਕਤੀ ਕਹੀ ਜਾਣ ਪਰ ਹਕੀਕਤ ਕੁੱਝ ਹੋਰ ਹੀ ਹੈ.ਪਾਕਿਸਤਾਨ ਦਾ ਕੂਟਨੀਤਕ ਹੱਥ ਭਾਰਤ ਨਾਲੋੰ ਉਪਰ ਹੋਣ ਦਾ ਇਸ ਤੋੰ ਵੱਡਾ ਪਰਮਾਣ ਹੋਰ ਕੀ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੀ ਕੂਟਨੀਤਕ ਸਮਝ ਦੇ ਸਹਾਰੇ ਚੀਨ ਅਤੇ ਅਮਰੀਕਾ ਦੇ ਇੱਕੋ ਜਿੰਨਾ ਕਰੀਬ ਹੈ ਜਦੋੰ ਕਿ ਭਾਰਤ ਅਮਰੀਕਾ ਨਾਲ ਦੋਸਤੀ ਵਧਾਉਣ ਦੀ ਕੀਮਤ ਚੀਨ ਨਾਲ ਸਬੰਧ ਖਰਾਬ ਕਰਕੇ ਚੁਕਾ ਰਿਹਾ ਹੈ.ਹਾਲ ਹੀ ਵਿੱਚ ਭਾਰਤ ਨੇ ਅਮਰੀਕੀ ਜੰਗੀ ਜਹਾਜਾੰ ਨੰੂ ਤੇਲ ਭਰਨ ਦੀ ਆਗਿਆ ਦੇ ਕੇ ਭਾਰਤ ਦੀ ਚਿਰਕਾਲੀ ਗੁੱਟ ਨਿਰਲੇਪ ਨੀਤੀ ਨੰੂ ਸਵਾਲਾੰ ਦੇ ਘੇਰੇ ਵਿੱਚ ਲੈ ਆੰਦਾ ਹੈ.ਜਾਹਰ ਹੈ ਕਿ ਇਹ ਸਮਝੌਤਾ ਅਮਰੀਕਾ ਦੀ ਚੀਨ ਨੰੂ ਘੇਰਨ ਦੀ ਯੋਜਨਾ ਉੱਤੇ ਅਧਾਰਤ ਹੈ.ਇਹ ਸਮਝੌਤਾ ਭਵਿੱਖ ਵਿੱਚ ਚਿੰਤਾ ਦਾ ਕਾਰਨ ਬਣ ਸਕਦਾ ਹੈ.ਪਰਧਾਨ ਮੰਤਰੀ ਵਲੋੰ ਯੂ ਏ ਈ ਦੇ ਕੀਤੇ ਦੌਰੇ ਦਾ ਬੜਾ ਢੋਲ ਪਿੱਟਿਆ ਗਿਆ. ਇਸ ਦੌਰੇ ਚੋੰ ਕੀ ਪਰਾਪਤ ਹੋਇਆ ਅਜੇ ਤੱਕ ਕੁੱਝ ਵੀ ਪਤਾ ਨਹੀੰ.ਬੜੀਆੰ ਬੜੀਆੰ ਘੋਸ਼ਣਾਵਾੰ ਹੋਈਆੰ ਕਿ ਉਹ ਸਾਨੰੂ ਕਰੋੜਾੰ ਰੁਪਏ ਦੇਣਗੇ.ਜਾਣਕਾਰਾੰ ਦਾ ਕਹਿਣਾ ਹੈ ਕਿ ਰੁਪੈਆ ਆਉਦਾ ਕਿਸ ਨੇ ਦੇਖਿਆ ਹੈ? ਜਮੀਨ ਉੱਤੇ ਅਮਲੀ ਰੂਪ ਵਿੱਚ ਕੰਮ ਹੁੰਦਾ ਦੇਸ਼ ਵਾਸੀਆੰ ਨੰੂ ਦਿਸਣਾ ਚਾਹੀਦਾ ਹੈ.ਮੇਕ ਇੰਨ ਇੰਡੀਆ,ਸਵੱਛ ਅਭਿਐਨ,ਮਨ ਕੀ ਬਾਤ ਆਦਿ ਵਰਗੀਆੰ ਗੱਲਾੰ ਹੁਣ ਹਜਮ ਨਹੀੰ ਹੋ ਰਹੀਆੰ.ਈਰਾਨ ਨਾਲ ਵਿਉਪਾਰ ਵਧਾਉਣ ਲਈ ਬੰਦਰਗਾਹ ਬਣਾਉਣ ਦੇ ਸਮਝੌਤੇ ਨੰੂ ਜਮੀਨੀ ਪੱਧਰ ਤੇ ਲਾਗੂ ਹੁੰਦਾ ਦੇਖਣ ਵਾਸਤੇ ਵੀ ਵਕਤ ਦੀ ਉਡੀਕ ਕਰਨੀ ਪਵੇਗੀ.ਵੇਦ ਪਰਤਾਪ ਵੈਦਿਕ ਅਨੁਸਾਰ ਸਾਰਾ ਮਾਮਲਾ ਠੀਕ ਰਸਤੇ ਉੱਤੇ ਚਲਦਾ ਦਿਖਾਈ ਨਹੀੰ ਦੇ ਰਿਹਾ.
ਹੁਣ ਤੱਕ ਦੀ ਮੋਦੀ ਕਾਰਜ ਸ਼ੈਲੀ ਨੰੂ ਦੇਖ ਕਿ ਪਤਾ ਲਗਦਾ ਹੈ ਕਿ ਸੁਸ਼ਮਾ ਸਵਰਾਜ ਵਰਗੀ ਤੇਜ ਤਰਾਰ ਵਿਦੇਸ਼ ਮੰਤਰੀ ਦੇ ਹੱਥ ਵੱਸ ਕੁੱਝ ਵੀ ਨਹੀੰ ਹੈ. ਵਿਦੇਸ਼ ਨੀਤੀ ਨਾਲ ਸਬੰਧਤ ਮਾਮਲਿਆੰ ਤੇ ਉਹ ਆਪਣੀ ਰਾਇ ਨਹੀੰ ਦੇ ਸਕਦੀ.ਉਸ ਨੰੂ ਮੋਦੀ ਜੀ ਦੇ ਇਸ਼ਾਰੇ ਤੇ ਨੱਚਣਾ ਪੈੰਦਾ ਹੈ ਅਤੇ ਮੋਦੀ ਜੀ ਅਫਸਰਸ਼ਾਹੀ ਦੇ ਇਸ਼ਾਰੇ ਉੱਤੇ ਨੱਚਦੇ ਹਨ.ਮੋਦੀ ਜੀ ਨੰੂ ਵਿਦੇਸ਼ ਨੀਤੀ ਦੀ ਕਿੰਨੀ ਕੁ ਸਮਝ ਹੈ ਇਸ ਵਾਰੇ ਕੋਈ ਕੁੱਝ ਨਹੀੰ ਜਾਣਦਾ.ਅਜਿਹਾ ਲਗਦਾ ਹੈ ਕਿ ਜਾ ਤਾੰ ਕੋਈ ਵਿਦੇਸ਼ ਨੀਤੀ ਹੈ ਹੀ ਨਹੀ ਜੇ ਹੈ ਤਾੰ ਉਹ ਰਾਮ ਭਰੋਸੇ ਹੀ ਕਹੀ ਜਾ ਸਕਦੀ ਹੈ.ਵਿਦੇਸ਼ੀ ਮਾਮਲਿਆੰ ਵਾਰੇ, ਵਿਦੇਸ਼ ਸਕੱਤਰ ਜੈਅ ਸ਼ੰਕਰ ਦੀ ਚਲਦੀ ਹੈ ,ਮੋਦੀ ਦੀ ਚਲਦੀ ਹੈ ਜਾ ਸੁਸ਼ਮਾ ਦੀ ਕੋਈ ਨਹੀੰ ਜਾਣਦਾ. ਉੰਝ ਮਾਹਿਰਾੰ ਦਾ ਮੰਨਣਾ ਹੈ ਕਿ ਵਿਦੇਸ਼ ਨੀਤੀ ਅੰਦਰਲੇ ਰਵਾਇਤੀ ਮੰਨੇ ਜਾੰਦੇ ਅੰਦਰੂਨੀ ਤੱਤਾੰ ਦੀ ਅਣਦੇਖੀ ਕੀਤੀ ਜਾ ਰਹੀ ਹੈ.
ਮੋਦੀ ਦੇ ਪੀ ਅੇਮ ਬਣਨ ਨਾਲ ਸਮੱਸਿਆਵਾੰ ਗੁੰਝਲਦਾਰ ਹੋ ਰਹੀਆੰ ਹਨ.ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿੱਚ ਕੋਈ ਸੁਧਾਰ ਨਹੀੰ ਹੋਇਆ.ਭਾਰਤ ਦੇ 80 ਪਰਤੀਸ਼ਤ ਲੋਕ ਅੱਜ ਵੀ ਬਿਨਾੰ ਦਵਾਈ ਲਏ ਜੀਵਨ ਬਤੀਤ ਕਰ ਰਹੇ ਹਨ.ਏਹੀ ਹਾਲ ਸਿੱਖਿਆ ਦਾ ਹੈ .ਸਾਰੇ ਪਾਸੇ ਅੰਗਰੇਜੀ ਦਾ ਬੋਲ ਬਾਲਾ ਹੈ.ਪਰ ਪੀ ਐਮ ਨੰੂ ਅੰਗਰੇਜੀ ਨਹੀੰ ਆਉੰਦੀ.ਇਸ ਦੇ ਬਾਵਯੂਦ ਉਹਨਾੰ ਦੇ ਮਨ ਵਿੱਚ
ਅੰਗਰੇਜੀ ਲਈ ਮੋਹ ਪੈਦਾ ਹੋ ਰਿਹਾ ਹੈ ਕਿਉ ਕਿ ਉਹ ਅੰਗਰੇਜੀ ਪਰਸਤ ਅਫਸ਼ਾਹੀ ਦਰਮਿਆਨ ਘਿਰੇ ਹੋਏ ਹਨ. ਇਹ ਅਫਸਰਸ਼ਾਹੀ ਹੀ ਪੀ ਐਮ ਦਫਤਰ ਨੰੂ ਚਲਾ ਰਹੀ ਹੈ.ਇਸ ਸਮੇੰ ਪੂਰੀ ਸਰਕਾਰ ਵਨ ਮੈਨ ਸ਼ੋਅ ਬਣ ਕੇ ਰਹਿ ਗਈ ਹੈ.ਇਸ ਲਈ ਭਾਜਪਾ ਅਤੇ ਕੇੰਦਰ ਸਰਕਾਰ ਦੇ ਅੰਦਰ ਸੱਭ ਕੁੱਝ ਅੱਛਾ ਨਹੀੰ ਹੈ.ਜਿੰਨੀ ਜਲਦੀ ਮੋਦੀ ਇੱਕ ਵਿਅਕਤੀ ਦੀ ਸਰਕਾਰ ਵਾਲੇ ਪਰਭਾਵ ਨੰੂ ਹਟਾਉਣਗੇ ਉੰਨਾ ਹੀ ਦੇਸ਼ ਦੇ ਹਿਤ ਵਿੱਚ ਹੋਵੇਗਾ.

ਹਰਜਿੰਦਰ ਸਿੰਘ ਗੁਲਪੁਰ
0061470605255

h.gulpur@gmail.com

Install Punjabi Akhbar App

Install
×