ਪ੍ਰਧਾਨ ਮੰਤਰੀ ਦੀ ਫ਼ੌਜ ਦੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਸਮੇਤ ਫ਼ੌਜੀ ਕਮਾਂਡਰਾਂ ਨਾਲ ਮੀਟਿੰਗ

pm-141017

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ‘ਵਾਰ ਰੂਮ’ ਵਿਚ ਮਿਲੇ। ਇਸ ਮੌਕੇ ਰੱਖਿਆ ਮੰਤਰੀ ਅਰੁਣ ਜੇਤਲੀ ਵੀ ਉਨ੍ਹਾਂ ਦੇ ਨਾਲ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਸਰਹੱਦ ‘ਤੇ ਪੈਦਾ ਹੋਏ ਤਣਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਫ਼ੌਜ ਦੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਸਮੇਤ ਹੋਰ ਫ਼ੌਜੀ ਕਮਾਂਡਰਾਂ ਦੀ ‘ਕੰਬਾਈਡ ਕਮਾਂਡਰਜ਼ ਕਾਨਫਰੰਸ’ ਨੂੰ ਸੰਬੋਧਨ ਕੀਤਾ। ਇਸ ਮੌਕੇ ਜਲ ਸੈਨਾ ਮੁਖੀ ਆਰ. ਕੇ. ਧਵਨ, ਥਲ ਸੈਨਾ ਮੁਖੀ ਦਲਬੀਰ ਸਿੰਘ ਸੁਹਾਗ ਨੇ ਫ਼ੌਜ ਅੱਗੇ ਦਰਪੇਸ਼ ਚੁਣੌਤੀਆਂ ਨੂੰ ਪੇਸ਼ ਕੀਤਾ ਜਦਕਿ ਚੀਫ਼ ਆਫ਼ ਸਟਾਫ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਹਵਾਈ ਸੈਨਾ ਦੇ ਮੁਖੀ ਅਰੂਪ ਰਾਹਾ ਨੇ ਤਿੰਨਾਂ ਸੈਨਾਵਾਂ ਨਾਲ ਜੁੜੇ ਮੁੱਦਿਆਂ ਅਤੇ ਹੋਰ ਚੁਣੌਤੀਆਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਇਸ ਕਾਨਫਰੰਸ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵੇਲ, ਰੱਖਿਆ ਸਕੱਤਰ ਆਰ.ਕੇ. ਮਾਥੁਰ ਵੀ ਸ਼ਾਮਿਲ ਹੋਏ।

Welcome to Punjabi Akhbar

Install Punjabi Akhbar
×