ਮੋਦੀ ਨੇ 16 ਸਾਲਾਂ ਬਾਅਦ ਨੇਪਾਲੀ ਨੌਜਵਾਨ ਨੂੰ ਮਾਪਿਆਂ ਨਾਲ ਮਿਲਾਇਆ

narender-modi_1ਇਹ ਦ੍ਰਿਸ਼ ਕਿਸੇ ਬਾਲੀਵੁੱਡ ਫਿਲਮ ਦਾ ਲੱਗਦਾ ਹੈ ਪਰ ਫਰਕ ਕੇਵਲ ਏਨਾ ਹੈ ਕਿ ਇਕ ਨੌਜਵਾਨ ਦੀ ਇਹ ‘ਲੌਸਟ ਐਂਡ ਫਾਊਂਡ’ ਅਸਲ ਕਹਾਣੀ ਹੈ। ਇਸ ਕਹਾਣੀ ਦੇ ਹੀਰੋ ਹੋਰ ਕੋਈ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜਿਨ੍ਹਾਂ ਨੇ ਇਕ ਜੀਤ ਬਹਾਦਰ ਨਾਮੀ 26 ਸਾਲਾ ਨੇਪਾਲੀ ਨੌਜਵਾਨ ਦਾ ਉਸ ਦੇ ਮਾਪਿਆਂ ਨਾਲ 16 ਸਾਲ ਬਾਅਦ ਮਿਲਾਪ ਕਰਵਾਇਆ। ਬਹਾਦਰ ਭਾਰਤ ਵਿਚ ਗੁਆਚ ਗਿਆ ਸੀ। ਮੋਦੀ ਨੂੰ ਉਹ ਅਮਿਹਦਾਬਾਦ ਵਿਚ ਮਿਲਿਆ ਸੀ। ਇਸ ਤੋਂ ਬਾਅਦ ਮੋਦੀ ਨੇ ਬਹਾਦਰ ਨੂੰ ਪੜ੍ਹਾਇਆ ਲਿਖਾਇਆ ਤੇ ਉਸ ਦੀ ਅਗਵਾਈ ਕੀਤੀ। ਮੋਦੀ ਨੇ ਨੇਪਾਲ ਵਿਚ ਬਹਾਦਰ ਦੇ ਮਾਪਿਆਂ ਨੂੰ ਲੱਭਣ ਲਈ ਵਿਸ਼ੇਸ਼ ਕੋਸ਼ਿਸ਼ ਵੀ ਕੀਤੀ। ਇਥੇ ਪੁੱਜਣ ਦੇ ਛੇਤੀ ਬਾਅਦ ਮੋਦੀ ਨੇ ਬਹਾਦਰ ਨੂੰ ਉਸ ਦੀ ਮਾਂ ਖਾਗੀਸਾਰਾ , ਭਰਾ ਦਸ਼ਰਥ ਸਾਰੂਮਾਗਰ ਤੇ ਛੋਟੀ ਭੈਣ ਨੂੰ ਮਿਲਾਇਆ। ਪਰਿਵਾਰ ਦੇ ਮੁੜ ਮਿਲਣ ਦੇ ਇਸ ਭਾਵੁਕ ਮੌਕੇ ਦਸ਼ਰਥ ਦੀ ਪਤਨੀ ਤੇ ਬੱਚੇ ਵੀ ਮੌਜੂਦ ਸਨ।

Install Punjabi Akhbar App

Install
×