ਭਾਰਤ – ਜਾਪਾਨ ਮਿਲਕੇ ਤੈਅ ਕਰਨਗੇ 21 ਵੀ ਸਦੀ ਦਾ ਭਵਿੱਖ: ਪ੍ਰਧਾਨ ਮੰਤਰੀ

modi-japan

ਜਾਪਾਨ ਦੇ ਦੌਰੇ ‘ਤੇ ਪੁੱਜੇ ਪੀ.ਐਮ. ਮੋਦੀ ਨੇ ਟੋਕੀਓ ‘ਚ ਕਾਰੋਬਾਰੀਆਂ ਦੇ ਸਮਾਰੋਹ ‘ਚ ਜਾਪਾਨ ਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਹੀ। ਪੀ.ਐਮ. ਨੇ ਕਿਹਾ ਕਿ ਭਾਰਤ ਤੇ ਜਾਪਾਨ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਉਨ੍ਹਾਂ ਨੇ ਕਿਹਾ ਕਿ ਜਾਪਾਨ ਤੋਂ ਉਨ੍ਹਾਂ ਨੇ ਬਹੁਤ ਕੁੱਝ ਸਿੱਖਿਆ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਦੇਸ਼ ਦੀ ਵਾਗਡੋਰ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਜਾਪਾਨ ਦੀ ਕਾਰਜ ਸ਼ੈਲੀ ਪੀ.ਐਮ.ਓ ‘ਚ ਲਾਗੂ ਕੀਤੀ। ਦੋਵਾਂ ਦੇਸ਼ਾਂ ਦੇ ‘ਚ ਕਾਰੋਬਾਰੀ ਰਿਸ਼ਤਿਆਂ ਨੂੰ ਵਧਾਉਣ ਦਾ ਜ਼ਿਕਰ ਕਰਦੇ ਹੋਏ ਪੀ.ਐਮ. ਨੇ ਕਿਹਾ ਕਿ ਇੱਕ ਗੁਜਰਾਤੀ ਹੋਣ ਦੇ ਨਾਤੇ ਵਪਾਰ ਤੇ ਪੈਸਾ ਉਨ੍ਹਾਂ ਦੇ ਖ਼ੂਨ ‘ਚ ਹੈ। ਦੋਵਾਂ ਦੇਸ਼ਾਂ ਦੇ ਹਰ ਖੇਤਰ ‘ਚ ਸਹਿਯੋਗ ਦੀ ਵਕਾਲਤ ਕਰਦੇ ਹੋਏ ਪੀਐਮ ਨੇ ਕਿਹਾ ਕਿ 21ਵੀ ਸਦੀ ਏਸ਼ੀਆ ਦੀ ਸਦੀ ਹੈ ਤੇ ਇਸਦਾ ਭਵਿੱਖ ਭਾਰਤ ਤੇ ਜਾਪਾਨ ਹੀ ਮਿਲਕੇ ਤੈਅ ਕਰਨਗੇ। ਪੀ.ਐਮ. ਨੇ ਊਰਜਾ, ਵਾਤਾਵਰਨ, ਰਿਸਰਚ ਦੇ ਖੇਤਰ ‘ਚ ਜਾਪਾਨ ਨੂੰ ਸਹਿਯੋਗ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਵਿਸਤਾਰ-ਵਾਦ ਨਹੀਂ ਸਗੋਂ ਵਿਕਾਸਵਾਦ ਦੇ ਨਾਲ ਦੋਵੇਂ ਦੇਸ਼ ਅੱਗੇ ਵਧਣਗੇ। ਅੱਜ ਕਈ ਸਮਝੌਤਿਆਂ ‘ਤੇ ਵੀ ਦਸਤਖ਼ਤ ਕੀਤੇ ਜਾਣਗੇ।

Install Punjabi Akhbar App

Install
×