ਮਾਡਰਨ ਲਾਈਫ ਜਾਂ ਕਹਿ ਲਈਏ ਸਿਰਫ ਆਪਣੇ ਲਈ ਜੀਵਣ ਵਾਲੇ ਲੋਕਾਂ ਦੀ ਗਿਣਤੀ ਪੂਰੀ ਦੁਨੀਆ ਦੇ ਵਿਚ ਵਧ ਰਹੀ ਹੈ। ਨਿਊਜ਼ੀਲੈਂਡ ਦੇ ਤਾਜ਼ਾ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ। ਅੰਕੜਾ ਵਿਭਾਗ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਪ੍ਰਗਟਾਇਆ ਗਿਆ ਹੈ ਕਿ ਇਥੇ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦੇ ਵਿਚ 1991 ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਲ 2006 ਤੋਂ ਬਾਅਦ ਇਹ ਗਿਣਤੀ ਦੁੱਗਣੀ ਹੋ ਗਈ ਹੈ। 2013 ਦੇ ‘ਫੈਮਿਲੀ ਐਂਡ ਹਾਊਸਹੋਲਡ’ ਸ਼੍ਰੇਣੀ ਅਧੀਨ ਪਾਇਆ ਗਿਆ ਹੈ ਕਿ ਇਸ ਵੇਲੇ ਇਥੇ 1.1 ਮਿਲੀਅਨ ਗ੍ਰਹਿਸਥੀ ਪਰਿਵਾਰ ਰਹਿੰਦੇ ਹਨ। 40% ਉਹ ਜੋੜੇ ਹਨ ਜਿਹੜੇ ਬਿਨ ਬੱਚੇ ਦੇ ਰਹਿ ਰਹੇ ਹਨ। 1991 ਦੇ ਵਿਚ ਇਹ ਦਰ 35% ਸੀ। ਪਰਿਵਾਰ ਦੀ ਪਰਿਭਾਸ਼ਾ ਦੇ ਵਿਚ ਬੱਚਿਆਂ ਸੰਗ ਰਹਿਣਾ ਆਮ ਗੱਲ ਹੈ ਪਿਰ ਇਸ ਦਰ ਦੇ ਵਿਚ ਵੀ ਗਿਰਾਵਟ ਆ ਰਹੀ ਹੈ। ਮਾਰਲਬੋਰੋਹ ਇਕ ਅਜਿਹਾ ਖਿੱਤਾ ਹੈ ਜਿੱਥੇ 53.2% ਪਰਿਵਾਰ ਬਿਨ ਬੱਚੇ ਦੇ ਰਹੇ ਹਨ। 18% ਪਰਿਵਾਰਾਂ ਦੇ ਵਿਚ ਸਿਰਫ ਇਕ ਮਾਤਾ ਜਾਂ ਪਿਤਾ ਦੇ ਨਾਲ ਰਹਿ ਰਹੇ ਹਨ। 9500 ਦਾਦੇ-ਦਾਦੀਆਂ ਆਪਣੇ ਪੋਤਿਆਂ ਦੀ ਦੇਖਭਾਲ ਕਰਦੇ ਹਨ ਜਦ ਕਿ ਉਨ੍ਹਾਂ ਦੇ ਮਾਪੇ ਇਹ ਡਿਊਟੀ ਨਿਭਾਉਣ ਤੋਂ ਅਸਮਰਥ ਹਨ। ਤਾਜ਼ਾ ਅੰਕੜਿਆਂ ਅਨੁਸਾਰ ਇਕ ਘਰ ਦੇ ਵਿਚ ਔਸਤਨ 2.7 ਲੋਕ ਰਹਿੰਦੇ ਹਨ।
ਮਾਡਰਨ ਲਾਈਫ਼ ਦਾ ਇਕ ਰੰਗ ਇਹ ਵੀ! ਨਿਊਜ਼ੀਲੈਂਡ ਦੇ ਵਿਚ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦਾ ਰੁਝਾਨ ਵਧਿਆ
One thought on “ਮਾਡਰਨ ਲਾਈਫ਼ ਦਾ ਇਕ ਰੰਗ ਇਹ ਵੀ! ਨਿਊਜ਼ੀਲੈਂਡ ਦੇ ਵਿਚ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦਾ ਰੁਝਾਨ ਵਧਿਆ”
Comments are closed.
Best wishes Mintu