ਕੋਰੋਨਾ ਵਾਇਰਸ ਦੇ ਡਰ ਤੋਂ ਰੱਦ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਇਵੇਂਟ -ਮੋਬਾਇਲ ਵਰਲਡ ਕਾਂਗਰਸ

ਕੋਰੋਨਾ ਵਾਇਰਸ ਦੇ ਕਹਿਰ ਦੇ ਵਿੱਚ 33 ਸਾਲ ਵਿੱਚ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਇਵੇਂਟ ‘ਮੋਬਾਇਲ ਵਰਲਡ ਕਾਂਗਰਸ’ ਰੱਦ ਕਰ ਦਿੱਤਾ ਗਿਆ ਹੈ। ਵਾਇਰਸ ਦੇ ਡਰ ਤੋਂ ਏਮੇਜ਼ਾਨ, ਸੋਨੀ, ਫੇਸਬੁਕ, ਏਲ ਜੀ, ਨੋਕਿਆ, ਵੋਡਾਫੋਨ ਸਮੇਤ ਕਈ ਵੱਡੀਆਂ ਕੰਪਨੀਆਂ ਦੇ ਇਵੇਂਟ ਤੋਂ ਨਾਮ ਵਾਪਸ ਲੈਣ ਦੇ ਬਾਅਦ ਇਹ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਇਵੇਂਟ 24-27 ਫਰਵਰੀ ਤੱਕ ਬਾਰਸੇਲੋਨਾ (ਸਪੇਨ) ਵਿੱਚ ਹੋਣਾ ਸੀ ।