ਸਾਬਕਾ ਵਿਧਾਇਕ ਮੰਨਾ ਦਾ ਮਾਸਟਰ ਇਕਬਾਲ ਸਿੰਘ ਵਲੋਂ ਸਨਮਾਨ

ਰਈਆ, 8 ਜੂਨ -ਸਾਬਕਾ ਸੰਸਦੀ ਸਕੱਤਰ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਮਾ. ਇਕਬਾਲ ਸਿੰਘ ਨੂੰ ਮਿਲਣ ਉਹਨਾਂ ਦੇ ਗ੍ਰਹਿ ਵਿੱਖੇ ਪਹੁੰਚੇ।ਇਸ ਦੌਰਾਨ ਮਾਸਟਰ ਇਕਬਾਲ ਸਿੰਘ ਵੱਲੋਂ ਸਾਬਕਾ ਸੰਸਦੀ ਸਕੱਤਰ ਮਨਜੀਤਸਿੰਘ ਮੰਨਾ ਅਤੇ ਮਾਝਾ ਜੋਨ ਦੇ ਜਨਰਲ ਸਕੱਤਰ ਡਾ. ਹਰਜੀਤ ਸਿੰਘ ਮੀਆਂਵਿੰਡ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਪ੍ਰੈੱਸ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਮੰਨਾ ਨੇ ਕਿਹਾ ਟਕਸਾਲੀ ਅਕਾਲੀ ਪਾਰਟੀ ਲਈ ਰੀੜ ਦੀ ਹੱਡੀ ਹੁੰਦੇ ਨੇ, ਜੋ ਹਮੇਸ਼ਾਂ ਮਾੜੇ-ਚੰਗੇ ਸਮੇਂ ਵਿਚ ਆਪਣੀ ਪਾਰਟੀ ਨਾ ਚਟਾਨ ਵਾਂਗ ਖੜ੍ਹੇ ਰਹਿੰਦੇ ਨੇ। ਇਸ ਮੌਕੇ ਮਾਝਾਜੋਨ ਦੇ ਜਨਰਲ ਸਕੱਤਰ ਡਾ. ਹਰਜੀਤ ਸਿੰਘ ਮੀਆਂਵਿੰਡ, ਗੁਰਵਿੰਦਰਪਾਲ ਸਿੰਘ ਰਈਆ ਸਾਬਕਾ ਐਸ.ਜੀ.ਪੀ.ਸੀ. ਮੈਂਬਰ, ਸਾਬਕਾ ਚੈਅਰਮੈਨ ਰਣਜੀਤ ਸਿੰਘ ਮੀਆਂਵਿੰਡ,ਹੈਪੀ ਖੱਖ ਪੀ.ਏ., ਪ੍ਰਤਾਪ ਸਿੰਘ ਸਾਬਕਾ ਪੰਚ, ਹਰਜਿੰਦਰ ਸਿੰਘ ਗੋਲ੍ਹਣ ਸਿਆਸੀਸਕੱਤਰ, ਨੇਤਰਪਾਲ ਸਿੰਘ ਭਲਾਈਪੁਰ, ਮੋਨੂੰ ਬੁੱਢਾ ਥੇਹ, ਪੰਮਾਛਾਪਿਆਂਵਾਲੀ, ਰਵੀ ਟਪਿਆਲਾ, ਚਾਚਾ ਮਲਕੀਅਤ ਸਿੰਘ, ਮਿ.ਅਮਰੀਕ ਸਿੰਘ ਬਾਬਾ ਬਕਾਲਾ ਆਦਿ ਮੋਜੂਦ ਸਨ।

Install Punjabi Akhbar App

Install
×