ਅਪੀਲ: ਕੁਆਲਾ ਲਈ ਲੋੜੀਂਦੇ Paw protectors (ਜਲੇ ਹੋਏ ਪੰਜਿਆਂ ਦੇ ਇਲਾਜ ਲਈ)

koala150108
ਆਸਟ੍ਰੇਲੀਆ ਵਿੱਚ ਬੁਸ਼ ਫਾਇਰ ਦੇ ਚਲਦਿਆਂ ਇੰਟਰਨੈਸ਼ਨਲ ਫੰਡ ਫਾਰ ਐਨੀਮਲ ਵੈਲਫੇਅਰ (IFAW) ਨੇ ਆਪਣੇ ਦਾਨੀ ਸੱਜਣਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਕੁਆਲਾ ਦੇ ਇਲਾਜ ਵਾਸਤੇ Paw protectors ਜਲਦੀ ਤੋਂ ਜਲਦੀ ਤਿਆਰ ਕੀਤੇ ਜਾਣ ਜਾਂ ਇਕੱਠੇ ਕੀਤੇ ਜਾਣ ਤਾਂ ਜੋ ਸਮੇਂ ਸਿਰ ਇਨਾ੍ਹਂ ਕੁਆਲਾ ਜਾਨਵਰਾਂ ਦੇ ਜਲੇ ਹੋਏ ਪੰਜਿਆਂ ਦਾ ਇਲਾਜ ਕੀਤਾ ਜਾ ਸਕੇ ਜੋ ਕਿ ਬੁਸ਼ ਫਾਇਰ ਤਹਿਤ ਜ਼ਖ਼ਮੀ ਹੋ ਗਏ ਹਨ।
ਮਿਸ ਜੀਲੀਆ ਕਾਰਨੇ ਨੇ ਕਿਹਾ ਹੈ ਕਿ ਇਨਾ੍ਹਂ ਜਾਨਵਰਾਂ ਦਾ ਇਲਾਜ ਬਿਲਕੁਲ ਇਨਸਾਨਾਂ ਵਿੱਚਲੇ ਜਲਣ ਦੇ ਇਲਾਜ ਵਰਗਾ ਹੀ ਹੈ -ਬਸ ਇੰਨਫੈਕਸ਼ਨ ਕੰਟਰੋਲ ਕਰਨਾ, ਜਲੇ ਉਪਰ ਕਰੀਮ ਲਗਾਉਣਾ ਅਤੇ ਪੱਟੀਆਂ ਕਰਨਾ। ਇਹ Paw protectors ਇੱਕ ਤਰਾ੍ਹਂ ਦੇ ਦਸਤਾਨੇ (mittens) ਹੀ ਹੁੰਦੇ ਹਨ ਜਿਨਾ੍ਹਂ ਨੂੰ ਕਿ ਕਿਸੇ ਵੀ ਨਜ਼ਦੀਕੀ ਵਾਈਲਡ ਲਾਈਫ ਕੇਅਰ ਸੈਂਟਰ ਜਿਵੇਂ ਕਿ ਐਡੀਲਡ ਕੁਆਲਾ ਅਤੇ ਵਾਈਲਡ ਲਾਈਫ ਹਾਸਪਤਾਲ ਪਲਿੰਪਟਨ ਵਿਖੇ ਜਮਾ੍ਹਂ ਕਰਵਾਇਆ ਜਾ ਸਕਦਾ ਹੈ। ਇਨਾ੍ਹਂ ਦਾ ਡਿਜ਼ਾਇਨ ਨਮੂਨਾ ਹੇਠ ਲਿਖੀ ਵੈਬ ਸਾਈਟ ਦੇ ਲਿੰਕ ਤੋਂ ਪੀ.ਡੀ.ਐਫ. ਫਾਇਲ ਡਾਊਨਲੋਡ ਕਰਕੇ ਲਿਆ ਜਾ ਸਕਦਾ ਹੈ।
www.ifaw.org/sites/default/files/default/KOALA-MITTENS-PATTERN-A4.pdf
ਮਿਸ ਕਾਰਨੇ ਨੇ ਇਹ ਵੀ ਕਿਹਾ ਕਿ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਕਿੰਨੇ ਕੁ ਕੁਆਲਾ ਜ਼ਖਮੀ ਹੋਏ ਜਾਂ ਮਰੇ ਹਨ ਪਰ ਜਿੰਨੇ ਵੀ ਸਾਡੇ ਕੋਲ ਇਲਾਜ ਲਈ ਲਿਆਏ ਜਾ ਰਹੇ ਹਨ ਉਨਾ੍ਹਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਦਸਤਾਨਿਆਂ ਨੂੰ ਅਸੀਂ ਅੱਗੇ ਵਾਸਤੇ ਵੀ ਆਪਣੇ ਸਟਾਕ ਵਿੱਚ ਸ਼ਾਮਲ ਕਰਾਂਗੇ ਕਿਉਂਕਿ ਇਹ ਬੁਸ਼ ਫਾਇਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁਕੀ ਹੈ ਤੇ ਹਰ ਸਾਲ ਆਉਣ ਵਾਲੀਆਂ ਆਫਤਾਵਾਂ ਵਿੱਚੋਂ ਇੱਕ ਹੈ ਅਤੇ ਭਿਆਨਕ ਵੀ।

Install Punjabi Akhbar App

Install
×