ਮਿਤਰੋਂ’ ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

WhatsApp Image 2018-09-03 at 4.21.31 PM

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ ‘ਮਿਤਰੋਂ’ ਦੀ ਕਾਸਟ ਵਲੋਂ ਮੁੰਬਈ ਸ਼ਹਿਰ ‘ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਉੱਥੇ ਹੀ ਅਭਿਨੇਤਾ ਜੈਕੀ ਭਗਨਾਨੀ ਜਨਮ ਅਸ਼ਟਮੀ ਦੇ ਰੰਗ ‘ਚ ਰੰਗੇ ਨਜ਼ਰ ਆਏ। ਇਸ ਖਾਸ ਮੌਕੇ ਜੈਕੀ ਨੇ ਆਪਣੇ ਮਿਤਰਾਂ ਨਾਲ ਮਿਲ ਕੇ ਸਟੇਜ ‘ਤੇ ਫਿਲਮ ਦੇ ਗੀਤ ‘ਕਮਰੀਆਂ’ ‘ਤੇ ਖੂਬ ਮਸਤੀ ਕੀਤੀ। ਗੁਜਰਾਤ ਦੇ ਸਥਾਨਕ ਸ਼ਹਿਰ ਅਹਿਮਦਾਬਾਦ ‘ਚ ਫਿਲਮਾਈ ਗਈ ‘ਮਿਤਰੋਂ’ ਵਿਰਾਸਤ ਨਾਲ ਭਰਪੂਰ ਇਸ ਸ਼ਹਿਰ ਦੇ ਸਾਰ ਨੂੰ ਪੇਸ਼ ਕਰਦੀ ਨਜ਼ਰ ਆਵੇਗੀ।

ਹਾਸੇ ਨਾਲ ਭਰਪੂਰ ਫਿਲਮ ਦੇ ਟਰੇਲਰ ਨੇ ਪ੍ਰਸ਼ੰਸਕਾਂ ‘ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉੱਥੇ ਹੀ ਫਿਲਮ ਦੇ ਗੀਤ ‘ਪਾਰਟੀ ਇੰਨ ਆਊਟ’ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਹ ਫਿਲਮ 14 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

(ਗੁਰਭਿੰਦਰ ਗੁਰੀ)
+91 9915727311

Welcome to Punjabi Akhbar

Install Punjabi Akhbar
×