ਮਿਸ਼ੈਲ ਮਾਰਸ਼ ਹੋਇਆ ਕਰੋਨਾ ਪਾਜ਼ਿਟਿਵ -ਦਿੱਲੀ ਦੇ ਹਸਪਤਾਲ ਵਿੱਚ ਦਾਖਲ

ਨਹੀਂ ਲਵੇਗਾ ਅਗਲੇ ਆਈ.ਪੀ.ਐਲ. ਵਿੱਚ ਹਿੱਸਾ

ਆਸਟ੍ਰੇਲੀਆਈ ਟੀ-20 ਵਰਲਡ ਕੱਪ ਦਾ ਹੀਰੋ -ਮਿਸ਼ੈਲ ਮਾਰਸ਼ ਜੋ ਕਿ ਇਸ ਸਮੇਂ ਭਾਰਤ ਵਿੱਚ ਹੈ, ਨੂੰ ਕਰੋਨਾ ਪਾਜ਼ਿਟਿਵ ਹੋਣ ਕਾਰਨ ਰਾਜਧਾਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਾਲ ਵਿੱਚ ਹੀ ਹੋਈ ਆਈ.ਪੀ.ਐਲ. ਦੀ ਬੋਲੀ ਦੌਰਾਨ, ਮਿਸ਼ੈਲ ਮਾਰਸ਼ ਨੂੰ ਦਿੱਲੀ ਕੈਪੀਟਲਜ਼ ਦੀ ਟੀਮ ਵੱਲੋਂ 1.4 ਮਿਲੀਅਨ ਡਾਲਰਾਂ ਦੀ ਬੋਲੀ ਨਾਲ ਆਪਣੀ ਟੀਮ ਵਿੱਚ ਰਲਾਇਆ ਗਿਆ ਹੈ।
ਕੱਲ੍ਹ, ਬੁੱਧਵਾਰ ਨੂੰ ਪੂਨੇ ਵਿੱਚ ਦਿੱਲੀ ਕੈਪੀਟਲਜ਼ ਦਾ ਮੈਚ ਪੰਜਾਬ ਕਿੰਗਜ਼ ਨਾਲ ਹੋਣਾ ਹੈ ਜਿਸ ਵਿੱਚ ਕਿ ਮਾਰਸ਼ ਹਿੱਸਾ ਨਹੀਂ ਲੈ ਪਾਵੇਗਾ ਅਤੇ ਉਸਦੇ ਨਾਲ ਹੀ ਟੀਮ ਦਾ ਫਿਜ਼ਿਓਥੈਰੇਪਿਸਟ -ਪੈਟਰਿਕ ਫਰਹਾਰਟ, ਵੀ ਮਾਰਸ਼ ਦੇ ਨਜ਼ਦੀਕੀ ਸੰਪਰਕਾਂ ਦੇ ਚਲਦਿਆਂ ਆਈਸੋਲੇਸ਼ਨ ਵਿੱਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਜ਼ ਟੀਮ ਦੇ ਕੁੱਝ ਹੋਰ ਮੈਂਬਰ ਵੀ ਕਰੋਨਾ ਪਾਜ਼ਿਟਿਵ ਆਏ ਹਨ ਅਤੇ ਸਿਹਤ ਅਧਿਕਾਰੀ ਉਨ੍ਹਾਂ ਉਪਰ ਵੀ ਪੂਰੀ ਨਜ਼ਰ ਰੱਖ ਰਹੇ ਹਨ। ਸਾਰੇ ਹੀ ਆਈਸੋਲੇਸ਼ਨ ਵਿੱਚ ਹਨ ਅਤੇ ਉਨ੍ਹਾਂ ਦੇ ਟੈਸਟ ਲਗਾਤਾਰ ਕੀਤੇ ਜਾ ਰਹੇ ਹਨ।

Install Punjabi Akhbar App

Install
×