ਸ਼ੱਕ ਦੀ ਨਿਗ੍ਹਾ ਹਰ ਥਾਂ ਬਰਕਰਾਰ…. ਆਕਲੈਂਡ ਵਿਖੇ ਇਕ ਸਿੱਖ ਨੌਜਵਾਨ ਦੇ ਹੈਡ-ਫੋਨ ਦੀਆਂ ਤਾਰਾਂ ਨੇ ਪਾਇਆ ਬੰਬ ਦਾ ਭੁਲੇਖਾ-ਸੱਦੀ ਪੁਲਿਸ

NZ PIC 21 Nov-1ਬੀਤੇ ਸ਼ੁੱਕਰਵਾਰ ਸਵੇਰੇ-ਸਵੇਰੇ ਜਦੋਂ ਆਕਲੈਂਡ ਹਸਪਤਾਲ ਦੇ ਬਾਹਰ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਇਕ ਸਿੱਖ ਵਿਦਿਆਰਥੀ ਆਪਣੇ ਪ੍ਰੋਫੈਸਰ ਦੀ ਉਡੀਕ ਕਰ ਰਿਹਾ ਸੀ ਤਾਂ ਉਸਨੇ ਕਾਫੀ ਸ਼ਾਪ ਉਤੇ ਕਾਫੀ ਦਾ ਆਰਡਰ ਕੀਤਾ। ਉਸਨੇ ਆਪਣੇ ਫੋਨ ਦੇ ਹੈਡ ਫੋਨ ਲਾਹ ਕੇ ਆਪਣੇ ਬੈਗ ਵਿਚ ਪਾ ਲਏ ਤੇ ਬਾਹਰ ਆ ਕੇ ਬੈਠ ਗਿਆ। ਕੋਈ 20 ਕੁ ਮਿੰਟ ਬਾਅਦ ਜਦੋਂ ਪੁਲਿਸ ਆਈ ਤਾਂ ਉਸਨੇ ਕਿਹਾ ਕਿ ਥੋੜ੍ਹੀ ਤੁਹਾਡੇ ਨਾਲ ਗੱਲ ਕਰਨੀ ਹੈ। ਪੁਲਿਸ ਨੇ ਉਸਦਾ ਬੈਗ ਵੇਖਿਆ ਤਾਂ ਸਿਰਫ ਹੈਡ ਫੋਨ ਦੀਆਂ ਤਾਰਾਂ ਹੀ ਸਨ ਜਿਹੜੀਆਂ ਕਿਸੀ ਨੂੰ ਭੁਲੇਖਾ ਪਾ ਗਈਆਂ ਕਿ ਇਸ ਨੌਜਵਾਨ ਕੋਲ ਕੋਈ ਬੰਬ ਆਦਿ ਹੈ ਅਤੇ ਇਹ ਅੱਤਵਾਦੀ ਹੋ ਸਕਦਾ ਹੈ। ਪੁਲਿਸ ਨੇ ਸਾਰਾ ਕੁਝ ਪਤਾ ਕਰਨ ਬਾਅਦ ਇਸ ਗੱਲ ਲਈ ਮਾਫੀ ਮੰਗੀ ਕਿ ਉਨ੍ਹਾਂ ਦੇ ਕਾਰਨ ਉਹ ਪ੍ਰੇਸ਼ਾਨ ਹੋਏ ਹਨ।
ਇਸ ਨੌਜਵਾਨ ਨੇ ਮੀਡੀਆ ਨੂੰ ਕਿਹਾ ਕਿ ਉਹ ਇਹ ਗੱਲ ਦੇ ਪਿੱਛੇ ਨਹੀਂ ਹੈ ਕਿ ਕਿਸਨੇ ਫੋਨ ਕੀਤਾ? ਜਦ ਕਿ ਇਹ ਗੱਲ ਹੈ ਕਿ ਸਿੱਖਾਂ ਦੀ ਆਮ ਤੌਰ ‘ਤੇ ਗਲਤ ਪਹਿਚਾਣ ਕਰਕੇ ਅੱਤਵਾਦੀਆਂ ਦੇ ਨਾਲ ਰਲਾ ਦਿੱਤਾ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਦੇ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਮੱਦੇ ਨਜ਼ਰ ਸ਼ੱਕ ਦੀ ਨਿਗ੍ਹਾ ਹਰ ਥਾਂ ਬਰਕਰਾਰ ਹੈ। ਲੋੜ ਹੈ ਸਿੱਖਾਂ ਪ੍ਰਤੀ ਹੋਰ ਜਾਗੂਰਿਕਤਾ ਫੈਲਾਉਣ ਦੀ।

Install Punjabi Akhbar App

Install
×