ਨਾਂਅ ਚਮਕ ਰਿਹਾ ਜਾਂ ਨਾਂਅ ਧੁੰਦਲਾ ਹੋ ਰਿਹਾ: ਸਿੱਖ ਗੁਰੂਆਂ, ਪੰਜਾਬ, ਇੰਡੀਆ, ਸਿੰਘ, ਕੌਰ ਅਤੇ ਗੋਤਰਾਂ ਦੇ ਨਾਂਅ ‘ਤੇ ਖੁੱਲ੍ਹਦੀਆਂ ਹਨ ਕੰਪਨੀਆਂ

Struck OFF
– ਰਿਟਰਨਾਂ ਭਰਨ ਵੇਲੇ ਛੇਤੀਂ ਹੀ ਹੋ ਜਾਂਦੀਆਂ ਹਨ ਬੰਦ
– ਪੰਜਾਬ ਦੇ ਨਾਂਅ ‘ਤੇ ਰਜਿਸਟਰਡ 48 ਕਪੰਨੀਆਂ ਚੋਂ 20 ਸਟਰੱਕ ਆਫ
ਭਾਰਤ ਦੇ ਨਾਂਅ ‘ਤੇ 400 ਦੇ ਕਰੀਬ ਕੰਪਨੀਆਂ ਹਨ ਜਿਨ੍ਹਾਂ ਵਿਚੋਂ 124 ਬੰਦ ਹਨ

ਨਿਊਜ਼ੀਲੈਂਡ ਦੇ ਵਿਚ ਕੰਪਨੀਆਂ ਰਜਿਸਟਰ ਕਰਨਾ ਆਨ ਲਾਈਨ ਉਤੇ ਕੀਤਾ ਜਾਣਾ ਵਾਲਾ ਕਾਫੀ ਸੌਖਾ ਕੰਮ ਹੈ। ਆਪਣੇ ਪੰਜਾਬੀ ਲੋਕ ਕਈ ਵਾਰ ਧਾਰਮਿਕਤਾ ਦਾ ਪ੍ਰਮਾਣ ਦਿੰਦਿਆ ਸਿੱਖ ਗੁਰੂਆਂ ਦੇ ਨਾਂਅ ‘ਤੇ ਕੰਪਨੀਆਂ ਤਾਂ ਖੋਲ੍ਹੀ ਜਾ ਰਹੇ ਹਨ ਪਰ ਜਲਦੀ ਹੀ ਬੰਦ (ਸਟਰੱਕ ਆਫ) ਵੀ ਕਰੀ ਜਾਂਦੇ ਹਨ। ਸਟਰੱਕ ਆਫ ਦਾ ਮਤਲਬ ਉਹ ਕੰਪਨੀ ਘਾਟੇ ਵਿਚ ਜਾ ਕੇ ਲਿਕੂਡੇਸ਼ਨ ਵਿਚ ਚਲੇ ਗਈ ਹੈ ਜਾਂ ਰਿਸੀਵਰਸ਼ਿੱਪ ਅਧੀਨ ਹੈ। ਇਨ੍ਹਾਂ ਦੇ ਕਾਰਨ ਭਾਵੇਂ ਬਿਜ਼ਨਸ ਨਾ ਚੱਲਣਾ ਜਾਂ ਬੰਦ ਕਰਨਾ ਹੋਵੇ, ਪਰ ਇਕ ਤਰ੍ਹਾਂ ਨਾਲ ਗੁਰੂਆਂ ਦੇ ਨਾਂਅ ਨੂੰ ਕਿਤੇ ਨਾ ਕਿਤੇ ਚੰਗੇ ਮਾੜੇ ਕੰਮ ਲਈ ਵਰਤਿਆ ਜਾ ਰਿਹਾ ਹੈ। ਗੁਰੂਆਂ ਦੀ ਕੰਪਨੀ ‘ਚ ਵੱਖ-ਵੱਖ ਮਾਸਾਹਾਰੀ ਖਾਣੇ ਵੀ ਪਰੋਸੇ ਜਾ ਰਹੇ ਹਨ। ਗੁਰੂ ਨਾਨਨ ਦੇਵ ਜੀ ਦੇ ਨਾਂਅ ਉਤੇ ਤਕਰੀਬਨ 10 ਕੰਪਨੀਆਂ ਰਜਿਸਟਰਡ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਉਤੇ ਇਕ। ਬਾਕੀ ਗੁਰੂ ਸਾਹਿਬਾਂ ਦੇ  ਨਾਂਅ ‘ਤੇ ਕੋਈ ਕੰਪਨੀ ਰਜਿਸਟਰਡ ਨਹੀਂ। ਪੰਜਾਬ ਦੇ ਨਾਂਅ ‘ਤੇ 48 ਕੰਪਨੀਆਂ ਰਜਿਸਟਰਡ ਹਨ ਜਿਨ੍ਹਾਂ ਵਿਚੋਂ 28 ਬੰਦ ਹਨ। ਭਾਰਤ ਦੇ ਨਾਂਅ ‘ਤੇ 400 ਦੇ ਕਰੀਬ ਕੰਪਨੀਆਂ ਹਨ ਜਿਨ੍ਹਾਂ ਵਿਚੋਂ 124 ਬੰਦ ਹਨ। ਇਨ੍ਹਾਂ ਵਿਚ ਇਕ ਕੰਪਨੀ ਸੰਨ 1948 ਦੇ ਵਿਚ ਵੀ ਰਜਿਸਟਰਡ ਹੋਈ ਸੀ। ਇਸੀ ਤਰ੍ਹਾਂ ਸਿੰਘ ਦੇ ਨਾਂਅ ਨਾਲ 391 ਕੰਪਨੀਆਂ, ਕੌਰ ਦੇ ਨਾਂਅ ‘ਤੇ 375 ਕੰਪਨੀਆਂ ਇਸੀ ਤਰ੍ਹਾਂ ਗੋਤਾਂ ਦੇ ਨਾਂਅ ਉਤੇ ਰਜਿਸਟਰਡ ਕੰਪਨੀਆਂ ਦੇ ਵਿਚੋਂ ਵੀ ਬਹੁਤ ਸਾਰੀਆਂ ਕੰਪਨੀਆਂ ਸਟਰੱਕ ਆਫ ਹਨ। ਇਸ ਤਰ੍ਹਾਂ ਭਾਰਤੀ ਲੋਕ ਕੰਪਨੀਆਂ ਦੇ ਨਾਂਅ ਰੱਖ ਕੇ ਆਪਣਾ ਨਾਂਅ ਚਮਕਾ ਰਹੇ ਹਨ ਜਾਂ ਫਿਰ ਧੁੰਦਲਾ ਕਰ ਰਹੇ ਹਨ, ਉਹ ਹੀ ਜਾਨਣ।