ਕੁਈਨਜ਼ਲੈਂਡ ਵਿੱਚ ਇੱਕ ਛੋਟਾ ਜਹਾਜ਼ ਲਾਪਤਾ, ਪਤੀ ਪਤਨੀ ਸਨ ਸਵਾਰ

ਉਤਰੀ ਕੁਈਨਜ਼ਲੈਂਡ ਵਿਖੇ ਇੱਕ ਛੋਟਾ ਜਹਾਜ਼ ਆਪਣੀ ਉਡਾਣ ਭਰ ਕੇ ਬਲੂਮਜ਼ਬਰੀ (ਮੈਕੇ ਤੋਂ 90 ਕਿਲੋਮੀਟਰ ਉਤਰ-ਪੱਛਮ) ਵਿਖੇ ਪਹੁੰਚਣ ਵਾਸਤੇ ਚੱਲਿਆ ਸੀ ਪਰੰਤੂ ਰਾਹ ਵਿੱਚ ਹੀ ਲਾਪਤਾ ਹੋ ਗਿਆ। ਇਸ ਜਹਾਜ਼ ਵਿੱਚ ਪਤੀ ਪਤਨੀ (ਪਤੀ ਰ੍ਹਿਲੇ ਕੁਹਰਟ ਜੋ ਕਿ ਸਥਾਨਕ ਪੁਲਿਸ ਅਫ਼ਸਰ ਦਾ ਬੇਟਾ ਹੈ ਅਤੇ ਉਸਦੀ ਪਤਨੀ ਮੈਰੀ ਕੁਹਰਟ) ਸਵਾਰ ਸਨ।
ਇਸ ਬਚਾਉ ਅਤੇ ਖੋਜ ਅਭਿਆਨ ਵਿੱਚ ਇੱਕ ਸੀ.ਕਿਊ ਰੈਸਕਿਊ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਪਰੰਤੂ ਹਾਲੇ ਤੱਕ ਲਾਪਤਾ ਜਹਾਜ਼ ਅਤੇ ਇਸਦੇ ਸਵਾਰਾਂ ਦਾ ਕੋਈ ਵੀ ਪਤਾ ਟਿਕਾਣਾ ਨਹੀਂ ਮਿਲ ਸਕਿਆ।
ਬਚਾਉ ਅਭਿਆਨ ਜਾਰੀ ਹੈ।