ਦੋ ਹਫ਼ਤਿਆਂ ਤੋਂ ਲਾਪਤਾ ਬੱਚੀ ਸਹੀ ਸਲਾਮਤ, ਪੁਲਿਸ ਨੇ ਲਿਆ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਪੱਛਮੀ ਆਸਟ੍ਰੇਲੀਆ ਦੇ ਉਤਰ-ਪੱਛਮੀ ਸਮੁੰਦਰੀ ਕਿਨਾਰੇ ਦੇ ਇੱਕ ਕੈਂਪ ਵਿੱਚੋਂ ਬੀਤੇ 2 ਹਫ਼ਤੇ ਪਹਿਲਾਂ ਚਾਰ ਸਾਲਾਂ ਦੀ ਬੱਚੀ ਕਲਿਓ ਸਮਿਥ ਆਪਣੇ ਸਲੀਪਿੰਗ ਬੈਗ ਸਮੇਤ ਲਾਪਤਾ ਹੋ ਗਈ ਸੀ, ਨੂੰ ਪੱਛਮੀ ਆਸਟ੍ਰੇਲੀਆ ਪੁਲਿਸ ਨੇ ਕਾਰਨਾਰਵਨ ਖੇਤਰ ਵਿੱਚੋਂ ਇੱਕ ਘਰ ਵਿੱਚੋਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ ਅਤੇ ਬੱਚੀ ਨੂੰ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਇੱਕ 36 ਸਾਲਾਂ ਦੇ ਵਿਅੱਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੱਚੀ ਦੇ ਗੁੰਮ ਹੋ ਜਾਣ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਸੀ ਅਤੇ ਹੁਣ ਜਦੋਂ ਬੱਚੀ ਮਿਲ ਗਈ ਹੈ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਲੇਬਰ ਨੇਤਾ ਐਂਥਨੀ ਐਲਬਨੀਜ਼ ਨੇ ਵੀ ਟਵੀਟ ਕਰਕੇ ਇਸ ਬਾਰੇ ਪੁਲਿਸ ਨੂੰ ਵਧਾਈ ਦਿੱਤੀ ਹੈ।

Install Punjabi Akhbar App

Install
×