ਸਿਡਨੀ ਦੇ ਜੰਗਲਾਂ ਵਿੱਚ 4 ਦਿਨਾਂ ਤੋਂ ਗੁੰਮਿਆ ਬਜ਼ੁਰਗ ਸਹੀ ਸਲਾਮਤ ਲੱਭਿਆ

ਬੀਤੇ 4 ਦਿਨਾਂ ਤੋਂ ਸੁਰੱਖਿਆ ਦਸਤੇ ਅਤੇ ਪੁਲਿਸ 79 ਸਾਲਾਂ ਦੇ ਬਜ਼ੁਰਗ ਰੋਨਾਲਡ ਵੀਵਰ ਜੋ ਕਿ ਇੱਕ ਦਿਮਾਗੀ ਬਿਮਾਰੀ ਤੋਂ ਵੀ ਪੀੜਿਤ ਸੀ, ਸਿਡਨੀ ਦੇ ਜੰਗਲਾਂ ਵਿੱਚ ਭਾਲ਼ ਕਰ ਰਹੇ ਸੀ, ਅੱਜ ਉਸਨੂੰ ਲੱਭ ਲਿਆ ਗਿਆ ਹੈ। ਬਜ਼ੁਰਗ ਸਹੀ ਸਲਾਮਤ ਹਾਲਤ ਵਿੱਚ ਹੈ ਅਤੇ ਉਸਨੂੰ ਨਿਊ ਸਾਊਥ ਵੇਲਜ਼ ਰਾਜ ਦੇ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੇ ਉਤਰੀ ਵਾਹਰੂੰਗਾ ਜੰਗਲ ਵਿੱਚੋਂ ਲੱਭ ਲਿਆ ਹੈ।
ਰਾਜ ਦੀ ਪੁਲਿਸ ਨੇ ਇਸ ਬਾਰੇ ਦੱਸਦਿਆਂ ਕਿਹਾ ਹੈ ਕਿ ਬਜ਼ੁਰਗ ਨੂੰ ਬਹੁਤ ਹੀ ਘਣੇ ਜੰਗਲ ਵਿੱਚੋਂ ਲੱਭਿਆ ਗਿਆ ਹੈ ਪਰੰਤੂ ਇਹ ਗ਼ਨੀਮਤ ਹੈ ਕਿ ਉਹ ਸਹੀ ਸਲਾਮਤ ਹੈ, ਪਰੰਤੂ ਅਹਿਤਿਆਦਨ ਉਕਤ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕਿ ਉਸਨੂੰ ਆਰਾਮ ਦੀ ਸਖ਼ਤ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਸਰਚ ਆਪ੍ਰੇਸ਼ਨ ਵਿੱਚ ਪੋਲ ਏਅਰ, ਡਾਗ ਸਕੁੲੈਡ ਅਤੇ ਟਰੇਲ ਬਾਈਕਾਂ ਨੂੰ ਇਸਤੇਮਾਲ ਕੀਤਾ ਅਤੇ ਨਿਊ ਸਾਊਥ ਵੇਲਜ਼ ਆਪਾਤਕਾਲੀਨ ਸੇਵਾਵਾਂ ਅਤੇ ਰਾਜ ਦੇ ਅੱਗ ਬੁਝਾਊ ਸੇਵਾਵਾਂ ਆਦਿ ਦੀ ਸਹਾਇਤਾ ਵੀ ਲਈਹੈ। ਉਨ੍ਹਾਂ ਦੇ ਨਾਲ ਹੀ ਨੈਸ਼ਨਲ ਪਾਰਕ ਅਤੇ ਵਾਈਲਡ ਲਾਈਫ ਸੇਵਾਵਾਂ ਆਦਿ ਨੇ ਵੀ ਪੂਰਨ ਯੋਗਦਾਨ ਪਾਇਆ ਹੈ।