ਸੁੰਦਰਤਾ ਮੁਕਾਬਲਾ: ਮਿਸ ਅਸ਼ਿਕਾ ਰਾਜ ਦੇ ਸਿਰ ਸਜਿਆ ਮਿਸ ਇੰਡੀਆ ਨਿਊਜ਼ੀਲੈਂਡ-2015 ਦਾ ਤਾਜ਼

NZ PIC 13 Sep-213ਵਾਂ ਮਿਸ ਇੰਡੀਆ ਨਿਊਜ਼ੀਲੈਂਡ-2015 ਬੀਤੀ ਰਾਤ ਰਿਦਮ ਹਾਊਸ ਲਿਮਟਿਡ ਦੇ ਸ੍ਰੀ ਧਰਮੇਸ਼ ਪਾਰਿਖ ਕਰਵਾਇਆ ਗਿਆ। ਭਾਰਤੀ ਪਿਛੋਕੜ ਵਾਲੀਆਂ ਕੁੜੀਆਂ ਦੇ ਇਸ ਵਕਾਰੀ ਮੁਕਾਬਲੇ ਦੇ ਵਿਚ 6 ਪੰਜਾਬੀ ਪੰਜਾਬੀ ਕੁੜੀਆਂ ਨੇ ਵੀ ਕਿਸਮਤ ਅਜ਼ਮਾਈ ਕੀਤੀ ਸੀ। 26 ਕੁੜੀਆਂ ਦਰਮਿਆਨ ਹੋਏ ਇਸ ਸੁੰਦਰਤਾ ਮੁਕਾਬਲੇ ਦੇ ਵਿਚ ਫੀਜ਼ੀ ਇੰਡੀਅਨ ਮੂਲ ਦੀ ਇੰਗਲੈਂਡ ਜਨਮੀ 24 ਸਾਲਾ ਕੁੜੀ ਮਿਸ ਅਸ਼ਿਕਾ ਰਾਜ ਨੇ ਇਹ ਵਕਾਰੀ ਮੁਕਾਬਲਾ ਕਈ ਗੇੜਾਂ ਦੇ ਵਿਚੋਂ ਆਪਣੀ ਉਚ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਇਹ ਖਿਤਾਬ ਆਪਣੇ ਨਾਂਅ ਕਰ ਲਿਆ। ਅੰਤਰਰਾਸ਼ਟਰੀ ਹਵਾਈ ਅੱਡੇ ਔਕਲੈਂਡ ਵਿਖੇ ਫਲਾਈਟ ਅਟੈਂਡੈਂਟ ਦੀ ਇਹ ਨੌਕਰੀ ਰਹੀ ਰਹੀ ਹੈ। ਇਸ ਨੇ ਬਿਜ਼ਨਸ ਮੈਨੇਜਮੈਂਟ ਦੇ ਵਿਚ ਮੇਜਰ ਕੀਤੀ ਹੋਈ ਹੈ।
ਇਸ ਦੇ ਨਾਲ ਹੀ ਮਿਸ ਇੰਡੀਆ ਨਿਊਜ਼ੀਲੈਂਡ ਇੰਟਰਨੈਸ਼ਨਲ ਦਾ ਖਿਤਾਬ ਨਵਨੀਤ ਪਾਨੀਰ ਦੇ ਹਿੱਸੇ ਆਇਆ। ਪਹਿਲੀ ਉਪ ਜੇਤੂ ਰਹੀ ਪੰਜਾਬੀ ਦੀ ਰਵੀਨਾ ਕੌਰ ਬਡਵਾਲ ਤੇ ਦੂਜੀ ਉਪਜੇਤੂ ਰਹੀ ਪੂਜਾ ਭਗਤ। ਇਸ ਤੋਂ ਇਲਾਵਾ ਮਿਸ ਪਰਸਨੈਲਟੀ ਏਮਲਦਾ ਸ਼ਾਹ, ਮਿਸ ਬਿਊਟੀਫੁੱਲ ਸਮਾਈਲ ਕੋਮਲ ਚੰਦ, ਮਿਸ ਬਿਊਟੀਫੁੱਲ ਹੇਅਰ ਨਿਸ਼ਾ ਸੈਣੀ, ਮਿਸ ਪੋਟੈਂਸ਼ੀਅਲ ਮਾਡਲ ਪ੍ਰਿਅਨਾ ਪ੍ਰਸਾਦ, ਮਿਸ ਫੋਟੋਜੈਨਿਕ ਮਨਪ੍ਰੀਤ ਕੌਰ, ਮਿਸ ਟੇਲੇਂਟ ਤੇ ਮਿਸ ਪਾਪੂਲਰ ਪੂਜਾ ਭਗਤ, ਮਿਸ ਫਰੈਂਡਸ਼ਿੱਪ ਕਾਰੁਨਾ ਥਾਵਨੀ ਅਤੇ ਮਿਸ ਬਿਊਟੀਫੁੱਲ ਆਈਜਡ ਸ਼ਰੀਨ ਸਿੰਘ ਨੂੰ ਐਲਾਨਿਆ ਗਿਆ। ਮਿਸ ਇੰਡੀਆ ਨਿਊਜ਼ੀਲੈਂਡ 2014 ਵੱਲੋਂ ਮਿਸ ਇੰਡੀਆ ਨਿਊਜ਼ੀਲੈਂਡ 2015 ਅਸ਼ਿਕਾ ਰਾਜ ਨੂੰ ਸੁੰਦਰਤਾ ਦਾ ਮੁਕਟ ਪਹਿਨਾਇਆ ਗਿਆ।