ਮਿਸ ਐਨ. ਆਰ. ਆਈ. ਪੰਜਾਬਣ ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਸਵਾਗਤ

NZ-PIC-30-march-3ਬੀਤੀ 21 ਮਾਰਚ ਨੂੰ ਜਲੰਧਰ ਵਿਖੇ ਹੋਏ 12ਵੇਂ ਮਿਸ ਵਰਲਡ ਪੰਜਾਬਣ ਮੁਕਾਬਲੇ ਦੇ ਵਿਚ ‘ਮਿਸ ਐਨ. ਆਰ. ਆਈ. ਪੰਜਾਬਣ’ ਦਾ ਖਿਤਾਬ ਜਿੱਤਣ ਵਾਲੀ ਕੁੜੀ ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਪਰਤਣ ਉਤੇ ਉਸਦੇ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੋਨ ਉਤੇ ਵਧਾਈਆਂ ਦਿੱਤੀਆਂ ਗਈਆਂ। ਬੀਤੇ ਦਿਨੀਂ ਉਹ ਆਕਲੈਂਡ ਹਵਾਈ ਅੱਡੇ ਉਤੇ ਉਤਰੀ ਅਤੇ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਸ. ਅਮਰਜੀਤ ਸਿੰਘ ਅਤੇ ਉਨ੍ਹਾਂ ਦੀ ਪਰਿਵਾਰ ਨੇ ‘ਜੀ ਆਇਆਂ’ ਆਖਿਆ ਗਿਆ। ਹਮਿਲਟਨ ਸ਼ਹਿਰ ਜਿੱਥੇ ਉਹ ਰਹਿੰਦੀ ਹੈ, ਵਿਖੇ ਵੀ ਉਸਦੀਆਂ ਸਹੇਲੀਆਂ ਰਜਨੀ ਸ਼ਰਮਾ ਅਤੇ ਗੁਰਵਿੰਦਰ ਕੌਰ ਨੇ ਫੁੱਲਾਂ ਦੇ ਗੁਲਦਸਤੇ ਦਿੱਤੇ ਐਵਾਰਡ ਜਿੱਤਣ ਦੀ ਵਧਾਈ ਦਿੱਤੀ। ਇਕ ਹੋਰ ਧਾਰਮਿਕ ਸੰਸਥਾ ਵੱਲੋਂ ਵੀ ਗਗਨਦੀਪ ਕੌਰ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ।