‘ਮਿਸ ਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ’ ਖਿਤਾਬੀ ਸਮਾਰੋਹ 29 ਨੂੰ

18khurd01brisbaneਨਿਊ ਇੰਗਲੈਂਡ ਕਾਲਜ ਤੇ ਸਾਂਝ ਰੇਡੀਓ ਬਹੁਤ ਹੀ ਮਾਣ ਨਾਲ ‘ਮਿਸ ਅਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ 2016’ ਦੇ ਖਿਤਾਬ ਲਈ ਇਕ ਸੱਭਿਆਚਾਰਕ ਸਮਾਰੋਹ ਦਾ ਆਯੋਜਨ 29 ਮਈ ਦਿਨ ਐਤਵਾਰ ਨੂੰ ਸਟੇਟ ਸਕੂਲ ਹਾਲੈਡ ਪਾਰਕ ਬ੍ਰਿਸਬੇਨ ਵਿਖੇ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਪ੍ਰਬੰਧਕਾ ਵਲੋ ਇੱਕ ਵਿਸ਼ੇਸ ਮੀਟਿੰਗ ਬ੍ਰਿਸਬੇਨ ਵਿਖੇ ਕੀਤੀ ਗਈ, ਮੀਟਿੰਗ ਉਪਰੰਤ ਸਮਾਰੋਹ ਦੇ ਪ੍ਰਬੰਧਕ ਕਮਲਜੀਤ ਸਿੰਘ ਚਿਮਨੇਵਾਲ ਤੇ ਅਮਨਦੀਪ ਕੌਰ ਸਾਬਕਾ ਮਿਸਿਜ਼ ਪੰਜਾਬਣ ਆਸਟ੍ਰੇਲੀਆ ਨੇ ਸ਼ਾਝੇ ਤੋਰ ਤੇ ਦੱਸਿਆ ਕਿ ਇਹ ਇਕ ਨਿਰੋਲ ਸੱਭਿਆਚਾਰਕ ਸਮਾਰੋਹ ਹੈ ਜਿਸ ਵਿਚ ਮਾਂ ਬੋਲੀ ਪੰਜਾਬੀ, ਕਲਾ, ਸਾਹਿਤ ਤੇ ਪੁਰਾਤਨ ਅਮੀਰ ਪੰਜਾਬੀ ਸੱਭਿਆਚਾਰ ਜੋ ਕਿ ਅਜੋਕੀ ਪੀੜ੍ਹੀ ਵਿਚੋ ਵਿਸਰ ਰਿਹਾ ਹੈ ਨੂੰ ਮੁੜ ਸੁਰਜੀਤ ਕਰਨ ਹਿੱਤ ‘ਮਿਸ ਅਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ 2016’ ਖਿਤਾਬੀ ਸਮਾਰੋਹ ਕਰਵਾਇਆ ਜਾ ਰਿਹਾ ਹੈ ਇਸ ਖਿਤਾਬੀ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਮੁਟਿਆਰਾਂ ਨੂੰ ਵੱਖ-ਵੱਖ ਪੜਾਵਾਂ ਵਿਚੋ ਜਾਣਾ ਪਵੇਗਾ ਜਿਸ ਪ੍ਰਤੀ ਮੁਟਿਆਰਾਂ ਅਤੇ ਪੰਜਾਬੀ ਭਾਈਚਾਰੇ ਦੇ ਵਿਚ ਬਹੁਤ ਹੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਹ ਇੱਕ ਪਰਿਵਾਰਕ ਸਮਾਰੋਹ ਹੋਵੇਗਾ ਤੇ ਪੰਜਾਬੀ ਪਰਿਵਾਰ ਵੱਡੀ ਗਿਣਤੀ ਵਿਚ ਇਸ ਸਮਾਰੋਹ ਦੀਆ ਟਿਕਟਾ ਖਰੀਦ ਰਹੇ ਹਨ ਤਾ ਜੋ ਉਹ ਵਿਦੇਸ਼ਾ ਵਿਚ ਅਜੋਕੀ ਪੀੜੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਦੇ ਨਾਲ ਜੋੜਿਆ ਜਾ ਸਕੇ।ਇਸ ਸਮਾਰੋਹ ਦੀਆ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਸਮਾਰੋਹ ‘ਚ ਉੱਘੀ ਅਦਾਕਾਰਾ ਸੁੱਖੀ ਬੱਲ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰ ਰਹੇ ਹਨ।ਇਸ ਮੌਕੇ ਤੇ ਕਮਲਜੀਤ ਸਿੰਘ ਚਿਮਨੇਵਾਲ, ਅਮਨਦੀਪ ਕੌਰ, ਅਜੀਤਪਾਲ ਸਿੰਘ, ਸੁਖਵੀਰ ਸਿੰਘ ਤੇ ਹਰਜੀਤ ਕੌਰ ਵਲੋ ਸਾਝੇ ਤੋਰ ਤੇ ‘ਮਿਸ ਅਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ 2016’ ਸਮਾਰੋਹ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।

ਸੁਰਿੰਦਰ ਪਾਲ ਖੁਰਦ ਬ੍ਰਿਸਬੇਨ

spsingh997@yahoo.com.au

Install Punjabi Akhbar App

Install
×