ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ-2015 ਇਸ ਵਾਰ 12 ਸਤੰਬਰ ਨੂੰ ‘ਰਿਦਮ ਹਾਊਸ ਲਿਮਟਿਡ’ ਦੇ ਸ੍ਰੀ ਧਰਮੇਸ਼ ਪਾਰਿਖ ਵੱਲੋਂ ਕਰਵਾਇਆ ਜਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਇਸ ਸਬੰਧੀ ਰਜਿਸਟ੍ਰੇਸ਼ਨ ਚੱਲ ਰਹੀ ਸੀ ਜੋ ਕਿ ਅੱਜ ਰਸਮੀ ਤੌਰ ‘ਤੇ ਬੰਦ ਹੋ ਗਈ, ਪਰ ਕੁਝ ਹਲਾਤਾਂ ਦੇ ਵਿਚ ਐਂਟਰੀ ਸੰਭਵ ਵੀ ਰੱਖੀ ਗਈ ਹੈ। ਭਾਰਤੀ ਪਿਛੋਕੜ ਵਾਲੀਆਂ ਕੁੜੀਆਂ ਦੇ ਇਸ ਵਕਾਰੀ ਸੁੰਦਰਤਾ ਮੁਕਾਬਲੇ ਦੇ ਵਿਚ ਪੰਜਾਬੀ ਕੁੜੀਆਂ ਵੀ ਹਰ ਵਾਰ ਆਪਣੀ ਕਿਸਮਤ ਅਜ਼ਮਾਈ ਕਰਦੀਆਂ ਹਨ ਅਤੇ ਆਖਰੀ ਗੇੜ ਤੱਕ ਚੰਗੀ ਪੁਜ਼ੀਸ਼ਨ ਹਾਸਿਲ ਕਰਦੀਆਂ ਹਨ। ਲਗਪਗ ਕੁੱਲ 20 ਭਾਰਤੀ ਮੂਲ ਨਾਲ ਸਬੰਧਿਤ ਕੁੜੀਆਂ ਦੇ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਸ਼ਾਮਿਲ ਇਸ ਵਾਰ ਤਿੰਨ ਪੰਜਾਬੀ ਮੂਲ ਦੀਆਂ ਕੁੜੀਆਂ ਨੇ ਪੂਰੀ ਤਿਆਰੀ ਕੱਸ ਲਈ ਹੈ ਅਤੇ ਆਖਰੀ ਮੁਕਾਬਲੇ ਲਈ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਸੰਪੂਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨੇ ਪੰਜਾਬੀ ਕੁੜੀਆਂ ਉਚ ਸਿਖਿਆ ਪ੍ਰਾਪਤ ਹਨ। ਸੁਹੱਪਣ, ਸੁਹਜਤਾ ਅਤੇ ਸਿਆਣਪ ਦੀ ਪਰਖ 12 ਸਤੰਬਰ ਨੂੰ ਸ਼ਾਮ 7.30 ਵਜੇ ‘ਐਨ.ਜ਼ੈਡ.ਆਈ. ਰੂਮ, ਏਓਟੀਆ ਸੈਂਟਰ, ਕੂਈਨਜ਼ ਸਟ੍ਰੀਟ, ਆਕਲੈਂਡ ਸਿਟੀ’ ਵਿਖੇ ਸਟੇਜ ਉਤੇ ਕੀਤੀ ਗਈ ਪਰਫਾਰਮੈਂਸ ਬਾਅਦ ਜੱਜਾਂ ਦੇ ਪੈਨਲ ਵੱਲੋਂ ਕੀਤੀ ਜਾਵੇਗੀ। ਪੰਜਾਬੀ ਕੁੜੀਆਂ ਦੇ ਪੜ੍ਹੀਆਂ ਲਿਖੀਆਂ ਕੁੜੀਆਂ ਇਸ ਮੁਕਾਬਲੇ ਦਾ ਸ਼ਿਕਾਰ ਬਨਣਗੀਆਂ।
ਸਿਮਰਨ ਸਿੰਘ: 18 ਸਾਲਾਂ ਦੀ ਇਹ ਕੁੜੀ ਰਾਜਿਆਂ ਦੇ ਸ਼ਹਿਰ ਪਟਿਆਲਾ ਵਿਖੇ ਜਨਮੀ ਹੈ ਅਤੇ ਇਸ ਵੇਲੇ ਬੈਚਲਰਜ਼ ਆਫ਼ ਸਾਇੰਸ ਦੀ ਡਿਗਰੀ ਯੂਨੀਵਰਸਿਟੀ ਆਫ ਆਕਲੈਂਡ ਤੋਂ ਕਰ ਰਹੀ ਹੈ। ਪੰਜਾਬੀ ਸਭਿਆਚਾਰ ਨੂੰ ਜ਼ਿਹਨ ਵਿਚ ਵਸਾਈ ਇਹ ਕੁੜੀ ਨਿਊਜ਼ੀਲੈਂਡ ਬੜੀਆਂ ਇਛਾਵਾਂ ਲੈ ਕੇ ਆਈ ਹੈ ਅਤੇ ਇਸ ਵੇਲੇ ਹਿਲਜ਼ਬੌਰੋ ਵਿਖੇ ਰਹਿ ਰਹੀ ਹੈ। ਗਿੱਧੇ, ਭੰਗੜੇ ਅਤੇ ਭਾਰਟੀ ਡਾਂਸ ਦਾ ਇਸ ਨੂੰ ਕਾਫੀ ਸ਼ੌਕ ਹੈ।
ਮਨਪ੍ਰੀਤ ਕੌਰ: ਬਿਊਟੀਫੁੱਲ ਸ਼ਹਿਰ ਚੰਡੀਗੜ੍ਹ ਦੀ ਇਹ ਕੁੜੀ ਇਸ ਵੇਲੇ ਕ੍ਰਾਈਸਟਚਰਚ ਸ਼ਹਿ ਵਿਖੇ ਰਹਿ ਰਹੀ ਹੈ ਅਤੇ ਅਡਵਾਂਸ ਨੈਟਵਰਕ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰ ਰਹੀ ਹੈ। ਡਾਂਸਿਗ, ਮਾਡਲਿੰਗ ਅਤੇ ਕੋਰੀਓਗ੍ਰਾਫੀ ਇਸ ਕੁੜੀ ਦਾ ਅਵੱਲਾ ਸ਼ੌਕ ਹੈ। ਦੋ ਕੁ ਸਾਲ ਪਹਿਲਾਂ ਇਹ ਕੁੜੀ ਇਥੇ ਪੜ੍ਹਾਈ ਕਰਨ ਆਈ ਸੀ।
ਰਵੀਨਾ ਸਿੰਘ: 19 ਸਾਲਾ ਇਹ ਪਜਾਬੀ ਪਰਿਵਾਰ ਦੀ ਇਹ ਕੁੜੀ ਨਿਊਜ਼ੀਲੈਂਡ ਦੇ ਵਿਚ ਹੀ ਜੰਮੀ ਪਲੀ ਹੈ ਅਤੇ ਪੰਜਾਬੀਆ ਦੇ ਪਹਿਲਾ ਹਰਮਨ ਪਿਆਰੇ ਸ਼ਹਿਰ ਹਮਿਲਟਨ ਵਿਖੇ ਰਹਿ ਰਹੀ ਹੈ। ਲਾਅ ਦੀ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਇਹ ਕੁੜੀ ਦਾ ਕਹਿਣਾ ਹੈ ਕਿ ਪੰਜਾਬੀ ਸਭਿਆਚਾਰ ਉਸ ਦੇ ਹੁਸ਼ਿਆਰਪੁਰੀ ਮਾਪਿਆਂ ਵੱਲੋਂ ਉਸਦੇ ਅੰਦਰ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ। ਇੰਡੀਅਨ ਫੈਸ਼ਲ ਦੀ ਉਹ ਸ਼ੈਦਾਈ ਹੈ ਅਤੇ ਸੁਭਾਅ ਕਰਕੇ ਆਪਣੇ ਆਪ ਨੂੰੰ ਦੂਜੀਆਂ ਕੁੜੀਆਂ ਦੇ ਮੁਕਾਲੇ ਸ਼ਰਮੀਲੀ ਸਮਝਦੀ ਹੈ।