ਨਿਊਜ਼ੀਲੈਂਡ ਜਨਮੀ-ਪਰ ਮਾਣ ਵਿਰਸੇ ਦਾ: ਮਿਸ ਇੰਡੀਆ ਨਿਊਜ਼ੀਲੈਂਡ-2015 ਦੀ ਉਪਜੇਤੂ ਰਵੀਨਾ ਕੌਰ ਬਡਵਾਲ ਦਾ ਮਨੋਬਲ ਹੋਇਆ ਉਚਾ

NZ PIC 15 Sep-1ਬੀਤੇ ਸਨਿਚਰਵਾਰ ਇਥੇ ਹੋਏ 13ਵੇਂ ਮਿਸ ਇੰਡੀਆ ਨਿਊਜ਼ੀਲੈਂਡ-2015 ਮੁਕਾਬਲੇ ‘ਚ ਉਪ ਜੇਤੂ ਰਹੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧ ਰੱਖਦੇ ਇਕ ਕੀਵੀ ਇੰਡੀਅਨ ਪਰਿਵਾਰ ਦੀ 20 ਸਾਲਾ ਸੁਨੱਖੀ ਕੁੜੀ ਰਵੀਨਾ ਕੌਰ ਬਡਵਾਲ ਨੂੰ ਵਧਾਈਆ ਦੇਮ ਦਾ ਸਿਲਸਿਲਾ ਜਾਰੀ ਹੈ। ਨਿਊਜ਼ੀਲੈਂਡ ਦੇ ਵਿਚ ਜਨਮੀ ਹੋਣ ਦੇ ਬਾਵਜੂਦ ਇਸ ਕੁੜੀ ਨੇ ਪੰਜਾਬੀ ਵਿਰਸੇ ਅਤੇ ਸਭਿਆਚਾਰ ਨੂੰ ਆਪਣੇ ਅੰਗ-ਸੰਗ ਰੱਖਿਆ ਹੋਇਆ ਹੈ। ਮੀਡੀਆ ਨੂੰ ਦਿੱਤੇ ਅੱਜ ਇਕ ਬਿਆਨ ਵਿਚ ਉਸਨੇ ਕਿਹਾ ਕਿ ਉਹ ਬੜੇ ਸ਼ਰਮੀਲੇ ਸੁਭਾਅ ਦੀ ਕੁੜੀ ਸੀ, ਪਰ ਇਸ ਵਕਾਰੀ ਸੁੰਦਰਤਾ ਮੁਕਾਬਲੇ ਨੇ ਉਸਨੂੰ ਇਕ ਆਤਮ ਵਿਸ਼ਵਾਸ਼, ਲੋਕਾਂ ਦੇ ਸਾਹਮਣੇ ਬੋਲਣ, ਖੜ੍ਹੇ ਹੋ ਕੇ ਸਵਾਲਾਂ ਦੇ ਜਵਾਬ ਦੇਣ ਅਤੇ ਆਪਣੇ ਹਾਵ-ਭਾਵ ਪ੍ਰਗਟ ਕਰਨ ਦਾ ਇਕ ਸੁਨਹਿਰੀ ਮੌਕਾ ਦਿੱਤਾ ਹੈ। ਵਾਇਕਾਟੋ ਯੂਨੀਵਰਸਿਟੀ ਦੇ ਵਿਚ ਕਾਨੂੰਨ ਦੀ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਰਵੀਨਾ ਕੌਰ ਬਡਵਾਲ ਨੂੰ ਆਪਣੇ ਮਾਤਾ-ਪਿਤਾ (ਦਵਿੰਦਰ ਕੌਰ-ਹਰਜਿੰਦਰ ਸਿੰਘ) ਅਤੇ ਦਾਦਾ-ਦਾਦੀ ਉਤੇ ਮਣਾਂ-ਮੂੰਹੀ ਮਾਣ ਹੈ। ਉਸਨੇ ਕਿਹਾ ਕਿ  ਉਸਦੇ ਮਾਪਿਆਂ ਨੇ ਕਦੀ ਵੀ ਉਸਨੂੰ ਇਕ ਕੁੜੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਉਨ੍ਹਾਂ ਹਮੇਸ਼ਾਂ ਸਾਰੀਆਂ ਕੁੜੀਆਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ।  ਛੋਟੇ ਹੁੰਦੇ ਰਵੀਨਾ ਕੌਰ ਨੂੰ ਫੈਸ਼ਨ ਇੰਡਸਟਰੀ ਅਤੇ ਏਂਟਰਟੇਨਮੈਂਟ ਪ੍ਰਤੀ ਬਹੁਤ ਲਗਾਵ ਸੀ। ਇਹ ਲਗਾਵ ਹੁਣ ਪੰਜਾਬੀ ਤੇ ਭਾਰਤੀ ਸਭਿਆਚਾਰ ਸੰਗ ਜੁੜ ਕੇ ਮਿਸ ਇੰਡੀਆ ਨਿਊਜ਼ੀਲੈਂਡ ਦੀ ਉਪ ਜੇਤੂ ਬਨਣ ਤੱਕ ਪਹੁੰਚਿਆ ਹੈ। ਅੱਜ ਦੀਆਂ ਕੁੜੀਆਂ ਨੂੰ ਉਸਨੇ ਸੰਦੇਸ਼ ਦਿੰਦਿਆ ਕਿਹਾ ਕਿ ਸਾਡਾ ਭਾਰਤੀ ਸਭਿਆਚਾਰ ਕਿਸੇ ਤੋਂ ਵੀ ਘੱਟ ਨਹੀਂ, ਅਸੀਂ ਅਜਿਹੇ ਸੁੰਦਰਤਾ ਮੁਕਾਬਲਿਆਂ ਦੇ ਵਿਚ ਭਾਗ ਲੈ ਕੇ ਜਿੱਥੇ ਕੁੜੀਆਂ ਦਾ ਮਨੋਬਲ ਉਚਾ ਕਰ ਸਕਦੀਆਂ ਹਾਂ ਉਥੇ ਭਵਿੱਖ ਦੇ ਵਿਚ ਇਸ ਆਧੁਨਿਕ ਦੁਨੀਆ ਦੇ ਬਰਾਬਰ ਵੀ ਖੜ੍ਹੀਆਂ ਹੋ ਸਕਦੀਆਂ ਹਾਂ। ਅਜਿਹੇ ਮੌਕੇ ਬਹੁਤ ਸਾਰੇ ਕਿਰਤ ਦੇ ਮੌਕਿਆਂ ਦੇ ਦਰਵਾਜ਼ੇ ਵੀ ਖੋਲ੍ਹਦੇ ਹਨ। ਉਸਨੇ ਸਾਰੇ ਭਾਰਤੀਆਂ ਦੀ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਸ ਇੰਡੀਆ ਨਿਊਜ਼ੀਲੈਂਡ ਮੁਕਾਬਲੇ ਦੇ ਪਹਿਲੇ ਦਿਨ ਤੋਂ ਉਸਦੀ ਹੌਂਸਲਾ ਅਫਜ਼ਾਈ ਕੀਤੀ।

Install Punjabi Akhbar App

Install
×