ਮਿੱਸ ਅਤੇ ਮਿਸੇਜ਼ ਪੰਜਾਬਣ ਕੁਈਨਜ਼ਲੈਂਡ 2018 ਦਾ ਸਫ਼ਲ ਅਯੋਜਨ

news kohli 181201 miss and mrs punjaban queensland
(ਰੌਬਿਨਪ੍ਰੀਤ ਰੰਧਾਵਾ ਮਿਸੇਜ਼ ਅਤੇ ਰੂਪਿੰਦਰ ਕੌਰ ਮਿੱਸ ਦੇ ਖਿਤਾਬ ਨਾਲ ਸਨਮਾਨਿਤ)

ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਪ੍ਰਿੰਸਿੱਸ ਥੇਇਟਰ ਵਿਖੇ ਗਾਮਾ ਏਜ਼ੂਕੇਸ਼ਨ ਗਰੁੱਪ ਅਤੇ ਸਾਂਝੀ ਆਵਾਜ਼ ਰੇਡੀਓ ਗਰੁੱਪ ਦੇ ਸਾਂਝੇ ਜਤਨਾਂ ਤਹਿਤ ਪੂਰਨ ਪੰਜਾਬੀਅਤ ਰੰਗਤ ‘ਚ ਮਿੱਸ ਅਤੇ ਮਿਸੇਜ਼ ਪੰਜਾਬਣ ਕੁਈਨਜ਼ਲੈਂਡ 2018 ਦਾ ਸਫ਼ਲ ਅਯੋਜਨ ਕੀਤਾ ਗਿਆ। ਜਿਸ ਵਿੱਚ ਪੰਜ ਜੱਜਾਂ ਦੀ ਪਾਰਖੂ ਅੱਖ ਹੇਠ ਸਖ਼ਤ ਮੁਕਾਬਲੇ ‘ਚ ਰੌਬਿਨਪ੍ਰੀਤ ਰੰਧਾਵਾ ਨੇ ਮਿਸੇਜ਼ ਪੰਜਾਬਣ ਅਤੇ ਰੂਪਿੰਦਰ ਕੌਰ ਨੇ ਮਿੱਸ ਪੰਜਾਬਣ ਦੇ ਖਿਤਾਬ ਜਿੱਤਿਆ। ਇਹ ਜਾਣਕਾਰੀ ਪ੍ਰਬੰਧਕਾਂ ਗਾਇਕ ਪ੍ਰੀਤ ਸਿਆਂ, ਨਿੱਕੀ ਸੋਹੀ ਅਤੇ ਜੈਸਿਕਾ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਨਾਲ ਸਾਂਝੀ ਕਰਦੇ ਹੋਏ ਦੱਸਿਆ ਕਿ ਇਸਦੇ ਨਾਲ ਹੀ ਹਰਨੀਤ ਕੌਰ ਬਰਾੜ ਮਿਸੇਜ਼ ਪੰਜਾਬਣ ਰਨਰਅੱਪ ਅਤੇ ਖੁੱਸ਼ੀ ਡਿਮਾਨ ਮਿੱਸ ਪੰਜਾਬਣ ਰਨਰਅੱਪ ਰਹੀ। ਇਸ ਸਮਾਰੋਹ ਵਿੱਚ ਇਹਨਾਂ ਮੁਕਾਬਲਿਆਂ ਤੋਂ ਇਲਾਵਾ ਪੰਜਾਬੀ ਸੱਭਿਆਚਾਰਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਖਚਾ-ਖੱਚ ਭਰੇ ਸਮਾਰੋਹ ‘ਚ ਬੱਚਿਆਂ ਦੀ ਸ਼ਮੂਲੀਅਤ ਕਾਬਲੇ-ਤਾਰੀਫ਼ ਰਹੀ। ਵੱਖਰੀਆਂ ਸੱਭਿਆਚਾਰਕ ਪੈੜਾਂ ਛੱਡਦਾ ਇਹ ਸਮਾਰੋਹ ਜਿੱਥੇ ਨੌਜ਼ਵਾਨੀ ਨੂੰ ਤ੍ਰਿਪਤ ਕਰਦਾ ਦਿੱਖਿਆ ਨਾਲ ਹੀ ਪੰਜਾਬ ਦੇ ਅਮੀਰ ਵਿਰਸੇ ਨੂੰ ਵਿਦੇਸ਼ੀ ਧਰਤ ‘ਤੇ ਸੁਰਜੀਤ ਕਰ ਗਿਆ।

Welcome to Punjabi Akhbar

Install Punjabi Akhbar
×