ਆਸਟਰੇਲੀਆ ਤੋਂ ਸਾਹਿਤਕਾਰ ਮਿੰਟੂ ਬਰਾੜ ਆਪਣੇ ਸਾਥੀਆਂ ਸਮੇਤ ਨਿਊਜ਼ੀਲੈਂਡ ਫੇਰੀ ‘ਤੇ ਔਕਲੈਂਡ ਪਹੁੰਚੇ

NZ PIC 11 Sep-3
ਪਰਵਾਸੀ ਪੰਜਾਬੀ ਲੇਖਕ ਸ੍ਰੀ ਮਿੰਟੂ ਬਰਾੜ ਆਪਣੈ ਸਾਥੀਆਂ ਮਨਪ੍ਰੀਤ ਢੀਂਡਸਾ ਅਤੇ ਜੌਲੀ ਗਰਗ ਸਮੇਤ ਅੱਜ ਤੋਂ ਨਿਊਜ਼ੀਲੈਂਡ ਦੀ ਫੇਰੀ ‘ਤੇ ਆਕਲੈਂਡ ਪਹੁੰਚੇ । ਆਪਣੇ ਚਾਰ ਦਿਨਾਂ (11 ਤੋਂ  14 ਸਤੰਬਰ) ਦੇ ਦੌਰੇ ਦੌਰਾਨ ਉਹ ਨਿਊਜ਼ੀਲੈਂਡ ਦੀ ਪੰਜਾਬੀਅਤ ਦੇ ਵੱਖ-ਵੱਖ ਪੱਖਾਂ ਬਾਰੇ ਇੱਕ ਡਾਕੂਮੈਂਟਰੀ ਵੀ ਤਿਆਰ ਕਰਨਗੇ ਜਿਸਨੂੰ ਇੰਟਰਨੈੱਟ ਤੋਂ ਇਲਾਵਾ ਦੂਰਦਰਸ਼ਨ ਉੱਤੇ ਪਰਦਰਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ । ਗੁਰੂ ਘਰਾਂ ਅਤੇ ਸਿੱਖ ਸ਼ਖਸ਼ੀਅਤਾਂ ਨਾਲ ਮੁਲਾਕਾਤਾਂ ਵੀ ਸ਼ਾਮਲ ਰਹਿਣਗੀਆਂ । ਆਪਣੇ ਆਸਟਰੇਲੀਆਨ ਪਰਵਾਸ ਦੇ ਤਜ਼ਰਬਿਆਂ ਉੱਤੇ ਅਧਾਰਿਤ ਉਹਨਾਂ ਦੀ ਪੁਸਤਕ ਕੈਗਰੂਨਾਮਾ ਉੱਤੇ ਵੀ ਵਿਚਾਰ ਚਰਚਾ ਹੋਵੇਗੀ । ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਦੇ ਸੱਦੇ ਉੱਤੇ ਪਹੁੰਚ ਰਹੇ ਇਹਨਾਂ ਅਦੀਬਾਂ ਨੂੰ ‘ਰੇਡੀਓ ਸਪਾਈਸ’ ਵੱਲੋਂ ਮੀਡੀਏ ਵਾਲੇ ਮਿੱਤਰਾਂ ਦੇ ਰੂ-ਬਰੂ ਐਤਵਾਰ 14 ਸਤੰਬਰ ਦੇ ਰਾਤਰੀ ਭੋਜ ਦੌਰਾਨ ਹੋਣ ਵਾਲੀ ਸਾਹਿਤਕ ਮਿਲਣੀ ਸਮੇਂ ਕੀਤਾ ਜਾਵੇਗਾ । ਉਹਨਾਂ ਦੀ ਇਸ ਫੇਰੀ ਦੌਰਾਨ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਸਦੇ ਪੰਜਾਬੀ ਪਰਵਾਸੀਆਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਣ ਦੀ ਕੋਸ਼ਿਸ਼ ਰਹੇਗੀ ।

Install Punjabi Akhbar App

Install
×