ਥਾਣਾ ਮੁਖੀ ਭੁਲੱਥ, ਖਿਲਾਫ ਪੈਸੇ ਲੈਣ ਤੇ ਨਾਬਾਲਗ ਬੱਚਿਆਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼

ਪੀੜ੍ਹਤ ਬੱਚਿਆ ਨੇ ਦੋਸ਼ਾਂ ਸੰਬੰਧੀ ਹਲਫ਼ੀਆ ਬਿਆਨ ਤੇ ਵੀਡੀਉ ਰਿਕਾਰਡਿੰਗ ਰਾਹੀਂ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ  ਜਾਣਕਾਰੀ ਸਾਂਝੀ ਕੀਤੀ 

ਭੁਲੱਥ —ਜਿਲ੍ਹਾ ਕਪੂਰਥਲਾ ਦੇ  ਥਾਣਾ ਭੁਲੱਥ  ਦੇ ਪਿੰਡ ਖੱਸਣ ਦੇ ਦੋ ਨਾਬਾਲਗ ਬੱਚਿਆਂ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ‌ਤੇ ਨਜਾਇਜ ਪੈਸੇ ‌ਵਸੂਲਣ, ਅਤੇ  ਉਨ੍ਹਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਤੇ ਉਨ੍ਹਾਂ ਨੂੰ ਨਜਾਇਜ਼ ਕੇਸਾਂ ਵਿੱਚ ਫਸਾਉਣ ਦੇ ਇਲਜਾਮ ਲਗਾਉਂਦੇ ਹੋਏ ਉਚ ਅਧਿਕਾਰੀਆਂ ਕੋਲੋਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਪੱਤਰਕਾਰਾਂ ਨੂੰ ਇਨ੍ਹਾਂ ਦੋਸ਼ਾਂ ਸਬੰਧੀ ਹਲਫ਼ੀਆ ਬਿਆਨ ਤੇ ਵੀਡੀਓ ਰਿਕਾਰਡਿੰਗ ਰਾਹੀਂ ਜਾਣਕਾਰੀ ਦਿੰਦਿਆਂ ਲੜਕੀ ਗੁਰਬਿੰਦਰ ਕੌਰ ਤੇ ਉਸ ਦੇ ਭਰਾ ਲੜਕੇ ਅਨਮੋਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮਿੱਤੀ 25 ਮਾਰਚ ਨੂੰ ਉਕਤ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਬਿਨਾਂ ਕਿਸੇ ਵਾਰੰਟ ਤੋ  ਬਿਨਾਂ ਪਿੰਡ ਖੱਸਣ ਦੇ ਕਿਸੇ ਵੀ ਮੋਹਤਬਰ ਵਿਅਕਤੀ ਤੋਂ ਸਾਡੇ ਘਰ ਵਿੱਚ ਦਾਖਲ ਹੋ ਕੇ ਸਾਡੇ ਘਰ ਦੀ ਤਲਾਸ਼ੀ ਲਈ।

ਉਨ੍ਹਾਂ ਕਿਹਾ ਕਿ ਇਸ ਤਲਾਸ਼ੀ ਦੋਰਾਨ ਉਨ੍ਹਾਂ ਦੀ ਘਰ ਦੀ  ਪੇਟੀ ਵਿੱਚ ਰੱਖੇ 80000 ਹਜ਼ਾਰ  ਰੁਪਏ ਥਾਣਾ ਮੁਖੀ ਭੁਲੱਥ ਨੇ ਕੱਢ ਲਏ ਤੇ ਇਸ ਤੋਂ ਇਲਾਵਾ ਇਨ੍ਹਾਂ ਨਾਲ ਸ਼ਾਮਲ ਇਕ ਹੋਰ ਮੁਲਾਜ਼ਮ ਵਲੋਂ ਛੇ ਹਜ਼ਾਰ ਰੁਪਏ ਉਨ੍ਹਾਂ ਕੋਲੋਂ ਇਹ ਕਹਿ ਲਏ ਗਏ ਜੋ ਜਾਣ ਲੱਗੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਉਨ੍ਹਾਂ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਪ੍ਰਤੂੰ ਉਨ੍ਹਾਂ ਦੇ ਪਿਤਾ ਜੋ ਪਿਛਲੇ ਸਮੇਂ ਤੋਂ ਚੱਲ ਫਿਰ ਨਹੀਂ ਸਕਦੇ ਨੂੰ ਲੈ ਚਲੇ ਤਾਂ ਉਨ੍ਹਾਂ ਥਾਣਾ ਮੁਖੀ ਭੁਲੱਥ ਨੂੰ ਕਾਰਨ ਪੁਛਿਆ। ਇਸ ਉਤੇ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਪਿਤਾ ਨੂੰ ਛੱਡਣ ਲਈ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਉਪਰੰਤ ਉਨ੍ਹਾਂ ਦੇ ਪਿਤਾ ਨੇ ਇਕ ਲੱਖ ਰੁਪਏ ਦੀ ਰਕਮ ਘਰੋ ਚੁੱਕਣ ਸਬੰਧੀ ਕਹਿਣ ਤੇ ਥਾਣਾ ਮੁਖੀ ਵਲੋਂ ਇੱਕ ਲੱਖ ਰੁਪਏ ਹੋਰ ਦੀ ਮੰਗ ਕੀਤੀ ਤੇ ਮੇਰੇ ਪਿਤਾ ਕੋਲੋਂ ਸਹਿਕਾਰੀ ਬੈਂਕ  ਪਿੰਡ ਖੱਸਣ ਦਾ ਚੈੱਕ ਥਾਣਾ ਮੁਖੀ ਵਲੋਂ ਭਰਵਾਇਆ ਗਿਆ ਤੇ ਜਲਦ ਤੋਂ ਜਲਦ ਪੈਸੇ ਲਿਆਉਣ ਲਈ ਹਿਦਾਇਤ ਕੀਤੀ। ਬੱਚਿਆਂ ਨੇ ਕਿਹਾ ਉਨ੍ਹਾਂ ਵੱਲੋ ਬੈਂਕ ਵਿਚੋਂ ਪੈਸੇ ਕੱਢਵਾ ਕੇ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਨੂੰ ਭੁਲੱਥ ਖੱਸਣ ਰੋਡ ਤੇ ਬਾਜਵਾ ਸੀਮੈਂਟ ਸਟੋਰ ਅਤੇ ਉੱਥੇ ਲੱਗੇਇਕ ਆਰੇ ਦੇ ਵਿਚਕਾਰ ਦਿਤੇ ਗਏ। ਉਨ੍ਹਾਂ ਦੱਸਿਆ ਕਿ ਤੁਸੀਂ ਥਾਣੇ ਆ ਜਾਓ ਤੇ ਆਪਣੇ ਪਿਤਾ ਨੂੰ ਨਾਲ ਲੈਕੇ ਚਲੇ ਜਾਣਾ। ਰਾਤ ਨੂੰ 11 ਕੁ ਵਜੇ ਤੱਕ ਉਨ੍ਹਾਂ ਥਾਣੇ ਵਿੱਚ ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਦਾਅਵਾ ਬੱਚਿਆ ਵਲੋਂ ਕੀਤਾ ਗਿਆ ਤੇ ਨਜਾਇਜ਼ ਉਹਨਾਂ ਨੂੰ ਪ੍ਰੇਸ਼ਾਨ ਵੀ ਕੀਤਾ ਗਿਆ।

ਭੁਲੱਥ ਨਜ਼ਦੀਕੀ  ਪਿੰਡ ਖੱਸਣ ਦੇ ਨਿਵਾਸੀ ਬੱਚੇ ਜਿੰਨਾਂ ਚ’  ਗੁਰਬਿੰਦਰ ਕੌਰ ਅਤੇ ਅਨਮੋਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਦਾ ਨਸ਼ੀਲੇ ਟੀਕੇ ਪਾ ਕੇ ਚਲਾਨ ਕੱਟਿਆ ਗਿਆ ਤੇ ਉਨ੍ਹਾਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਵਲੋਂ ਉਸਦੇ ਨਾਬਾਲਗ ਭਰਾ ਅਨਮੋਲ ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਨਬਾਲਿਗ ਦੋਵਾਂ ਬੱਚਿਆਂ ਜਿੰਨ੍ਹਾਂ ਦੀ ਮਾਂ ਦੀ ਕੁਝ ਸਮੇਂ  ਪਹਿਲੇ ਮੋਤ ਹੋ ਚੁਕੀ ਹੈ ਤੇ ਪਿਤਾ ਜੋ ਪਿਛਲੇ ਸਮੇਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਹੈ ਤੇ ਬਿਨਾਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਤੋਂ ਪਰਚਾ ਦਰਜ ਕਰ ਦੇਣਾ, ਤੇ ਇਕ ਲੱਖ 80 ਹਜ਼ਾਰ ਰੁਪਏ ਨਜਾਇਜ਼ ਵਸੂਲ ਕਰਨ 6000  ਹਜ਼ਾਰ ਰੁਪਏ ਇਕ ਮੁਲਾਜ਼ਮ ਵਲੋਂ ਨਜਾਇਜ਼ ਲੈਣਾ  ਉਨ੍ਹਾਂ ਨੂੰ ‌ਰਾਤ ਦੇ ਗਿਆਰਾਂ ਵਜੇ ਤੱਕ ਨਜਾਇਜ਼ ਹਿਰਾਸਤ ਵਿੱਚ ਰੱਖਣ,  ਨਜਾਇਜ਼ ਪਰਚਾ ਦਰਜ ਕਰਨ ਦੀਆਂ ਧਮਕੀਆਂ ‌ਦੇ ਕੇ ਪੈਸੇ ਨਾ ਵਾਪਿਸ ਕਰਨ ਦੀ ਜਾਂਚ ਕਰਕੇ ਉਚ ਅਧਿਕਾਰੀਆਂ ਕੋਲ ਜਾਂਚ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਦੋਂ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਨਾਲ ਟੈਲੀਫੋਨ ਤੇ ਇਕ ਲੱਖ 80 ਹਜ਼ਾਰ ਰੁਪਏ ਨਜਾਇਜ਼ ਲੈਣ ਤੇ ਨਾਬਾਲਗ ਬੱਚਿਆਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ, ਧਮਕੀਆਂ ਦੇਣ ਲਈ ਸਪਸ਼ਟੀਕਰਨ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਮੇਰੇ ਕੋਲੋਂ ਇਨਾਂ ਦੋਸ਼ਾਂ ਦੀ ਕੋਈ ਜਾਣਕਾਰੀ ਨਹੀਂ ਹੈ।ਇਸ ਸਬੰਧੀ ਜਦ ਐਸ ਪੀ ਡੀ ਕਪੂਰਥਲਾ  ਵਿਸ਼ਾਲ ਜੀਤ ਸਿੰਘ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ ਕੋਲ ਚੱਲ ਰਹੀ ਹੈ ਪੂਰੀ ਹੋਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Install Punjabi Akhbar App

Install
×