ਸਮਾਜਿਕ ਘਰਾਂ ਦੇ ਨਵੀਨੀਕਰਨ ਅਧੀਨ ਸਿਡਨੀ ਵਿੱਚ ਦਿੱਤੇ ਜਾ ਰਹੇ ਹਨ 4,250 ਨਵੇਂ ਘਰ

ਨਿਊ ਸਾਊਥ ਵੇਲਜ਼ ਸਰਕਾਰ ਨੇ ਸਮਾਜ ਪ੍ਰਤੀ ਆਪਣੀ ਉਦਾਰਤਾ ਅਤੇ ਫਰਜ਼ ਨਿਭਾਉਂਦਿਆਂ ਇੱਕ ਹੋਰ ਮਾਅਰਕਾ ਮਾਰਿਆ ਹੈ ਜਿਸਦੇ ਤਹਿਤ 4,250 ਨਵੇਂ ਘਰ ਸਥਾਨਕ ਖੇਤਰਾਂ ਵਿੱਚ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਫਰੈਂਕਲਿਨ ਸਟਰੀਟ ਗਲੈਬ ਅਤੇ ਐਕਸਪਲੋਰਰ ਸਟਰੀਟ (ਦੱਖਣੀ ਐਵੇਲੇਅ) ਵਿਖੇ ਘਰਾਂ ਦੀ ਮੁਰੰਮਤ ਅਤੇ ਨਵੀਨੀਕਰਣ ਵਾਸਤੇ ਦੋ ਨਵੇਂ ਅਜਿਹੇ ਹੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਫਰਵਰੀ ਦੇ ਮਹੀਨੇ ਤੋਂ ਹੀ ਰਾਜ ਵਿਚਲੀ ਜ਼ਮੀਨ ਅਤੇ ਘਰਾਂ ਸਬੰਧੀ ਕਾਰਪੋਰੇਸ਼ਨ (NSW Land and Housing Corporation (LAHC)) ਨੇ ਉਕਤ ਬੀੜ੍ਹਾ ਚੁੱਕਿਆ ਹੋਇਆ ਹੈ ਅਤੇ ਇਸ ਦੇ ਤਹਿਤ ਸਿਡਨੀ ਦੇ ਐਲਿਜ਼ਾਬੈਥ ਸਟਰੀਟ ਰੈਡਫਰਨ, ਵਾਟਰਲੂ ਸਾਊਥ ਅਤੇ ਕੌਪਰ ਸਟਰੀਟ -ਗਲੈਬ ਵਿਖੇ ਅਜਿਹੇ ਪ੍ਰਾਜੈਕਟਾਂ ਨੂੰ ਪ੍ਰਵਾਨ ਚੜ੍ਹਾਇਆ ਜਾ ਰਿਹਾ ਹੈ। ਪਾਣੀ, ਜਾਇਦਾਦਾਂ ਅਤੇ ਘਰਾਂ ਸਬੰਧੀ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਕਤ ਦੋ ਪ੍ਰਾਜੈਕਟਾਂ ਅਧੀਨ 850 ਰਿਹਾਇਸ਼ੀ ਘਰਾਂ ਦੇ ਨਾਲ ਹੁਣ ਕੁੱਲ ਦਿੱਤੇ ਜਾਣ ਵਾਲੇ ਘਰਾਂ ਦੀ ਗਿਣਤੀ 4,250 ਹੋ ਗਈ ਹੈ ਅਤੇ ਇਨ੍ਹਾਂ ਵਿੱਚ 1,260 ਸਮਾਜਿਕ ਪੱਧਰ ਤੇ ਦਿੱਤੇ ਜਾਣੇ ਹਨ ਅਤੇ ਇਹ ਆਂਕੜਾ ਪਹਿਲਾਂ ਵਾਲੇ ਆਂਕੜਿਆਂ ਦੇ ਮੁਕਾਬਲੇ ਵਿੱਚ 38% ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟਾਂ ਦੇ ਤਹਿਤ ਜਿੱਥੇ ਲੋਕਾਂ ਨੂੰ ਸਮਾਜ ਅੰਦਰ ਰਹਿਣ ਲਈ ਥਾਂ ਮਿਲ ਰਹੀ ਹੈ ਉਥੇ ਘੱਟੋ ਘੱਟ 9,400 ਲੋਕਾਂ ਨੂੰ ਨਿਰਮਾਣ ਅਤੇ ਉਸਾਰੀਆਂ ਅਧੀਨ ਰੌਜ਼ਗਾਰ ਵੀ ਪ੍ਰਾਪਤ ਹੋ ਰਹੇ ਹਨ। ਜ਼ਿਆਦਾ ਜਾਣਕਾਰੀ ਲਈ https://www.dpie.nsw.gov.au/lahc/major-projects ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×