ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਕੋਵਿਡ-19 ਤੋ ਲੋਕਾਂ ਨੂੰ ਉਭਾਰਨ ਲਈ 850 ਮਿਲੀਅਨ ਡਾਲਰਾਂ ਦੇ ਨਵੇਂ ਪ੍ਰਾਜੈਕਟ

ਪਲੈਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰਾਬ ਸਟੋਕਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 850 ਮਿਲੀਅਨ ਡਾਲਰਾਂ ਦੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਪਹੁੰਚੀਆਂ ਆਰਥਿਕ ਹਾਨੀਆਂ ਵਿੱਚੋਂ ਉਭਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਤਹਿਤ ਘੱਟੋ ਘੱਟ 488 ਅਜਿਹੇ ਪ੍ਰਾਜੈਕਟ ਸਿਡਨੀ ਅਤੇ ਇਸ ਦੇ ਆਲ਼ੇ-ਦੁਾਆਲ਼ੇ (ਸੈਂਟਰਲ ਕੋਸਟ ਅਤੇ ਦ ਹੰਟਰ) ਦੀਆਂ 15 ਕੌਂਸਲਾਂ ਦੁਆਰਾ ਚਲਾਏ ਜਾਣੇ ਹਨ। ਇਨ੍ਹਾਂ ਪ੍ਰਾਜੈਕਟਾਂ ਤਹਿਤ ਬੇਅਸਾਈਡ ਕੌਂਸਲ ਨੂੰ 7.3 ਮਿਲੀਅਨ ਡਾਲਰ ਆਰਨਕਲਿਫ ਟਾਊਨ ਸੈਂਟਰ; ਫੇਅਰਫੇਲੀ ਕੌਂਸਲ ਨੂੰ 3 ਮਿਲੀਅਨ ਡਾਲਰਾਂ ਫੰਡ ਫੇਅਰਫੀਲਡ ਸ਼ੋਅਗ੍ਰਾਉਂਡ ਦੀ ਮੁੜ ਤੋਂ ਉਸਾਰੀ ਵਾਸਤੇ; ਕੂ-ਰਿੰਗ ਕਾਂਸਲ ਨੂੰ 1.6 ਮਿਲੀਅਨ ਡਾਲਰ ਸੇਂਟ ਆਈਵਜ਼ ਦੇ ਸਟੈਨਲੇ ਸਟਰੀਟ ਪਾਰਕ ਵਾਸਤੇ; ਲੇਕ ਮੈਕੁਆਇਰ ਸਿਟੀ ਕੌਂਸਲ ਨੂੰ 4.4 ਮਿਲੀਅਨ ਡਾਲਰਾਂ -ਗਾਰਡਨ ਸਬਅਰਬ ਵਿਖੇ ਜਿਮੀਆ ਐਵੇਨਿਊ ਅਤੇ ਮਿਆਲ ਰੋਡ ਵਾਸਤੇ; ਸਿਟੀ ਆਫ ਪੈਰਾਮਾਟਾ ਨੂੰ 4.8 ਮਿਲੀਅਨ ਡਾਲਰ ਹਿਲ ਰੋਡ ਅਤੇ ਬੈਨੇਲੋਗ ਰੋਡ ਲਈ ਅਤੇ ਹੈਸਲੈਮਜ਼ ਕਰੀਕ ਬ੍ਰਿਜ ਅਤੇ ਬੱਸ ਸ਼ੈਲਟਰਾਂ ਦੀ ਨਵੀਨੀਕਰਨ; ਆਦਿ ਲਈ ਜਾਰੀ ਕੀਤੇ ਜਾ ਰਹੇ ਹਨ। ਜ਼ਿਆਦਾ ਜਾਣਕਾਰੀ https://www.planning.nsw.gov.au/Local-infrastructure-contributions-policy ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×