
ਨਿਊ ਸਾਊਥ ਵੇਲਜ਼ ਸਰਕਾਰ ਨੇ 2021-2023 ਤੱਕ ਅਗਲੇ ਦੋ ਸਾਲਾਂ ਲਈ 5 ਮਿਲੀਅਨ ਤੋਂ ਵੀ ਜ਼ਿਆਦਾ ਦੀ ਗ੍ਰਾਂਟ ਵਿਰਾਸਤੀ ਪ੍ਰਾਜੈਕਟਾਂ ਲਈ ਜਾਰੀ ਕੀਤੀ ਹੈ। ਐਬੋਰਿਜਨਲ ਮਾਮਲਿਆਂ ਅਤੇ ਕਲ਼ਾ ਦੇ ਖੇਤਰ ਵਾਲੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਕਤ ਗ੍ਰਾਂਟ ਰਾਜ ਵਿੱਚਲੀਆਂ ਅਮੀਰ ਵਿਰਾਸਤਾਂ ਆਦਿ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੇ ਜਸ਼ਨ ਮਨਾਉਣ ਵਾਸਤੇ ਜਾਰੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਐਬੋਰਿਜਨਲ ਸਭਿਆਰਚਾਰਕ ਵਿਰਾਸਤਾਂ ਅਤੇ ਕੁਦਰਤੀ ਵਾਤਾਵਰਣ ਸਾਡੇ ਰਾਜ ਅਤੇ ਸਮਾਜ ਵਾਸਤੇ ਕਿੰਨਾ ਅਹਿਮ ਹੈ ਅਤੇ ਇਸ ਦਾ ਸਰੂਪ ਕਾਇਮ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਅਜਿਹੇ ਕਦਮ ਚੁੱਕਣੇ ਪੈਣਗੇ ਅਤੇ ਸਰਕਾਰ ਨੇ ਇਹ ਕਦਮ ਚੁੱਕੇ ਕੇ ਆਪਣੀ ਸੁਹਿਰਦਤਾ ਅਤੇ ਭਾਈਚਾਰੇ ਵਾਸਤੇ ਕੀਤੇ ਜਾਣ ਵਾਲੇ ਉਦਮਾਂ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ।
ਇਨ੍ਹਾਂ ਦੇ ਤਹਿਤ ਐਬੋਰਿਜਨਲ ਕਲਚਰ ਹੈਰੀਟੇਜ, ਰਾਜ ਦੀਆਂ ਵਿਰਾਸਤਾਂ ਦੀ ਸਾਂਭ-ਸੰਭਾਲ ਅਤੇ ਭਾਈਚਾਰਕ ਵਿਰਾਸਤਾਂ ਆਦਿ ਤਿੰਨ ਤਰ੍ਹਾਂ ਦੀਆਂ ਗ੍ਰਾਂਟਾਂ ਦੀਆਂ ਕੈਟਗਰੀਆਂ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਦੇ ਤਹਿਤ ਅਜਿਹੇ ਲੋਕਾਂ ਨੂੰ ਵੀ ਮਦਦ ਦਿੱਤੀ ਜਾਵੇਗੀ ਜੋ ਕਿ ਅਜਿਹੀਆਂ ਵਿਰਾਸਤਾਂ ਦੇ ਮਾਲਿਕ ਹਨ ਅਤੇ ਜਾਂ ਫੇਰ ਇਨ੍ਹਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਲੈ ਕੇ ਬੈਠੇ ਹਨ ਅਤੇ ਉਨ੍ਹਾਂ ਦਾ ਕੁਦਰਤਰੀ ਆਫਤਾਂ ਕਾਰਨ ਨੁਕਸਾਨ ਹੋਇਆ ਹੈ। ਅਰਜ਼ੀਆਂ ਦੀ ਪੂਰਤੀ ਸ਼ੁਰੂ ਹੋ ਚੁਕੀ ਹੈ ਅਤੇ ਇਹ 2021 ਵਿੱਚ ਫਰਵਰੀ ਦੀ 8 ਤਾਰੀਖ ਤੱਕ ਲੈਣੀਆਂ ਜਾਰੀ ਰਹਿਣਗੀਆਂ। ਜ਼ਿਆਦਾ ਜਾਣਕਾਰੀ ਵਾਸਤੇ https://www.heritage.nsw.gov.au/grants/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।